ਜ਼ਿਲ੍ਹਾ ਸੰਗਰੂਰ ਵਿੱਚ ਕਰੋਨਾ ਬੰਬ, 52 ਮਰੀਜ਼ ਮਿਲੇ .

*48 ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹਨ, 3 ਪਟਿਆਲਾ ਦੇ ਨਾਭਾ ਨਾਲ ਅਤੇ 1 ਹਰਿਆਣਾ ਦਾ ਵਸਨੀਕ

 

ਜਗਪ੍ਰੀਤ ਸਿੰਘ 


ਸੰਗਰੂਰ,4 ਮਈ - ਵਿਸ਼ਵ ਅੰਦਰ ਅੱਗ ਵਾਂਗ ਫੈਲ ਚੁੱਕੀ ਕੋਰੋਨਾ ਮਹਾਂਮਾਰੀ ਨੇ ਹੁਣ ਜ਼ਿਲ੍ਹਾ ਸੰਗਰੂਰ ਨੂੰ ਵੀ ਆਪਣੀ ਜਕੜ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਸੰਗਰੂਰ ਤੋਂ ਭੇਜੇ ਗਏ 52 ਸੈਂਪਲ ਅੱਜ ਪਾਜਿਟਿਵ ਆਏ ਹਨ ਜਿਨ੍ਹਾਂ ਵਿੱਚ 48 ਵਿਅਕਤੀ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹਨ, ਤਿੰਨ ਪਟਿਆਲਾ ਦੇ ਨਾਭਾ ਨਾਲ ਅਤੇ ਇਕ ਹਰਿਆਣਾ ਦਾ ਵਸਨੀਕ ਪਾਜ਼ਿਟਿਵ ਆਇਆ ਹੈ। ਇਹ ਸਾਰੇ ਵਿਅਕਤੀ ਸੰਸਥਾਤਮਕ ਕਵਾਰਿੰਟੀਨ ‘ਚ ਰੱਖੇ ਗਏ ਸਨ ਅਤੇ ਪਾਜਿਟਿਵ ਪਾਏ ਜਾਣ ਵਾਲ਼ਿਆਂ ਨੂੰ ਕੋਵਿਡ ਕੇਅਰ ਆਇਸੋਲੇਸ਼ਨ ਸੈਂਟਰ ‘ਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ 11 ਕੇਸ ਪਾਜ਼ਿਟਿਵ ਆਏ ਹੋਏ ਹਨ ਜਿਨ੍ਹਾਂ ‘ਚੋਂ 3 ਮਰੀਜ਼ ਠੀਕ ਹੋ ਕੇ ਘਰ ਵੀ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਰੀਜ਼ ਹਜ਼ੂਰ ਸਾਹਿਬ ਨਾਲ ਸਬੰਧਤ ਹਨ ਇੰਨੇ ਲੋਕਾਂ ਦੇ ਪਾਜ਼ਿਟਿਵ ਆਉਣ ਨਾਲ ਜ਼ਿਲ੍ਹਾ ਸੰਗਰੂਰ ਦੇ ਪ੍ਰਸ਼ਾਸਨ ਅੰਦਰ ਹੜਕੰਪ ਮਚ ਗਿਆ ਹੈ ਅਤੇ ਲੋਕਾਂ ਅੰਦਰ ਵੀ ਭਾਰੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।