ਸੂਰਮਾ ਦਲੇਰ (ਜੱਸਾ ਸਿੰਘ ਆਹਲੂਵਾਲੀਆ).
ਲਾਹੌਰ ਵਾਲੀ ਧਰਤੀ
ਹੋ ਗਈ ਮਹਾਨ ਸੀ,
ਜਦੋਂ ਪਏ ਇੱਕ ਯੋਧੇ ਦੇ,
ਉਥੇ ਪੈਰਾਂ ਦੇ ਨਿਸ਼ਾਨ ਸੀ,
ਕਿਵੇਂ ਭੁੱਲ ਜਾਊ ਦੁਨੀਆਂ
ਇਹ ਸੂਰਮੇ ਦਲੇਰ ਨੂੰ,
ਜਾਣਦੀ ਏ ਦੁਨੀਆਂ ਜੱਸਾ ਸਿੰਘ ਸ਼ੇਰ ਨੂੰ,
ਮੁਗ਼ਲਾਂ ਦਾ ਦੌਰ ਸੀ,
ਜੁਰਮਾਂ ਦੀ ਲਹਿਰ ਸੀ,
ਔਰਤਾਂ ਬੇਬੱਸ ਸਨ,
ਤੇ ਸਿੱਖਾਂ ਉੱਤੇ ਕਹਿਰ ਸੀ,
ਸਿੱਖ ਮਿਸਲ ਕਮਾਂਡਰ ਨੇ,
ਭਜਾਇਆ ਗਿੱਦੜਾਂ ਦੇ ਢੇਰ ਨੂੰ,
ਜਾਣਦੀ ਏ ਦੁਨੀਆਂ ਜੱਸਾ ਸਿੰਘ ਸ਼ੇਰ ਨੂੰ
ਪਹਿਲਾਂ ਜਿੱਤਿਆ ਲਾਹੌਰ,
ਫਿਰ ਜਿੱਤਿਆ ਸਰਹੰਦ ਨੂੰ,
ਮਿਲਿਆ ਸਕੂਨ,
ਸਾਹਿਬਜ਼ਾਦਿਆਂ ਦੀ ਕੰਧ ਨੂੰ,
ਪਾ ਗਿਆ ਸੀ ਮੁੱਲ ਮਾਤਾ ਸੁੰਦਰੀ ਦੀ ਕੁੱਖ ਦਾ,
ਕਰਤਾ ਸਵੇਰਾ ਦੂਰ ਕਰਤਾ ਅੰਧੇਰ ਨੂੰ,
ਜਾਣਦੀ ਏ ਦੁਨੀਆਂ ਜੱਸਾ ਸਿੰਘ ਸ਼ੇਰ ਨੂੰ,
ਜਿੱਤ ਗਿਆ ਦਿੱਲੀ
ਸਾਡਾ ਜਿੱਤ ਗਿਆ ਦਿਲ ਸੀ,
ਤਖਤ ਉੱਤੇ ਬੈਠਾ
ਅਬਦਾਲੀ ਗਿਆ ਹਿੱਲ ਸੀ,
ਦਿੱਲੀ ਵਾਲੇ ਕਿਲ੍ਹੇ ਉੱਤੇ
ਝੰਡਾ ਗੱਡਤਾ ਸਵੇਰ ਨੂੰ,
ਜਾਣਦੀ ਏ ਦੁਨੀਆਂ ਜੱਸਾ ਸਿੰਘ ਸ਼ੇਰ ਨੂੰ
ਯਾਦ ਕਰਦੀ ਏ ਦੁਨੀਆਂ ਸੂਰਮੇ ਦਲੇਰ ਨੂੰ
Mandy khattra