ਸ. ਜੱਸਾ ਸਿੰਘ ਰਾਮਗੜ੍ਹੀਆ.

ਬੜੇ ਹੀ ਜਨਮੇ ਯੋਧੇ-ਸੂਰਮੇ

ਰਚ ਗਏ ਨੇ ਜੋ ਇਤਿਹਾਸ

ਜਜ਼ਬੇ, ਜੋਸ਼, ਸੱਚ, ਅਣਖ ਦੇ

ਜਿਹੜੇ ਪਹਿਨਦੇ ਸੀ ਲਿਬਾਸ


ਇਸ ਕੌਮ ਪੰਜਾਬ ਦੀ ਧਰਤ ਨੂੰ 

ਹੈ ਇਹ ਮੁੱਢ ਤੋਂ ਹੀ ਵਰਦਾਨ 

ਇਹਦੀ ਬੁੱਕਲ 'ਚ ਐਸੇ ਸੂਰਮੇ

ਲੜੇ ਜੋ ਤਲੀ ਤੇ ਰੱਖਕੇ ਜਾਨ


ਪਿਤਾ ਭਗਵਾਨ ਘਰ ਜੰਮਿਆ

ਇੱਕ ਐਸਾ ਵੀਰ ਜਰਨੈਲ 

ਜਿਸਨੇ ਆਪਣੀ ਅਣਖ ਨੂੰ 

ਕਦੀ ਹੋਣ ਨੀ ਦਿੱਤਾ ਘਾਇਲ


ਸ. ਜੱਸਾ ਸਿੰਘ ਰਾਮਗੜ੍ਹੀਆ 

ਸੀ ਓਸ ਯੋਧੇ ਦਾ ਸ਼ੁੱਭ ਨਾਮ

ਜ਼ੁਲਮ ਨੂੰ ਨੱਥ ਪਾਉਣ ਲਈ 

ਜਿਸਨੇ ਘੜੀ ਨਾ ਕੀਤਾ ਆਰਾਮ


ਦਿੱਲੀਓਂ ਤਖ਼ਤ ਲੈ ਆ ਗਿਆ

ਜਿਸ ਨਾ ਕੀਤਾ ਖੌਫ਼ ਜ਼ਰਾ

ਦੁਸ਼ਮਣਾਂ ਦੇ ਲੱਕ ਤੋੜ ਦਿੱਤੇ 

ਜਿਸਨੂੰ ਕੋਈ ਨਾ ਸਕਿਆ ਹਰਾ


ਇਸ ਯੋਧੇ ਦੀ ਬਹਾਦਰੀ ਨੂੰ ਕਿਵੇਂ 

ਦੇਵਾਂ ਲਫਜ਼ਾਂ ਵਿੱਚ ਪਰੋ 

ਜੋ ਛਾਪਾਂ ਛੱਡ ਗਿਆ ਐਸੀਆਂ

ਆਪ ਹੀ ਜਾਂਦਾ ਚਾਨਣ ਹੋ


- ਗੁਰਵੀਰ ਸਿਆਣ -