ਨਵਾਬ ਜੱਸਾ ਸਿੰਘ ਆਹਲੂਵਾਲੀਆ.
ਇੱਕ ਮਰਦ ਸੀ ਜੋ ਅਲੱਗ ਇਤਿਹਾਸ ਬਣਾ ਗਿਆ
ਜੋ ਕੌਮ ਨੂੰ ਜ਼ੁਲਮ ਅਤੇ ਅੱਤਿਆਚਾਰ ਨਾਲ ਲੜਨਾ ਸਿਖਾ ਗਿਆ
ਆਤਮ-ਵਿਸ਼ਵਾਸ,ਬਹਾਦਰੀ ਤੇ ਹਿੰਮਤ ਨਾਲ ਆਪਣਾ ਲੋਹਾ ਮਨਵਾ ਗਿਆ
ਤਾਂ ਹੀ ਤਾਂ ਸਿੱਖ ਕੌਮ ਵਿੱਚ ਆਪਣਾ ਨਾਮ ਅਮਰ ਕਰਾ ਗਿਆ
ਮਾਤਾ ਸੁੰਦਰੀ ਜੀ ਤੋਂ ਨਿੱਕੀ ਉਮਰੇ ਯੋਧੇ ਦਾ ਖਿਤਾਬ ਪਾ ਗਿਆ
ਹਰ ਵਿੱਦਿਆ ਵਿੱਚ ਨਿਪੁੰਨਤਾ ਹਾਸਲ ਕਰ ਖ਼ੁਦ ਨੂੰ ਕਾਬਿਲ ਕਰਾਰ ਗਿਆ
ਤਾਂ ਹੀ ਤਾਂ ਸਿੱਖ ਕੌਮ ਨੇ ਓਹਨੂੰ ਆਪਣਾ ਸਰਦਾਰ ਬਣਾ ਲਿਆ
ਅਹਿਮਦ ਸ਼ਾਹ ਅੱਬਦਾਲੀ ਨਾਲ ਸਿੱਧਾ ਜਾ ਜਿਹਨੇ ਟਾਕਰਾ ਲਿਆ
ਧੀਆਂ ਭੈਣਾਂ ਦੀ ਇੱਜਤਾ ਨੂੰ ਉਹਦੇ ਕੋਲੋਂ ਬਚਾ ਲਿਆ
ਤਾਂ ਹੀ ਤਾਂ ਓਨ੍ਹਾ ਨੇ ਸੁਲਤਾਨ-ਉਲ-ਕੌਮ ਦਾ ਖਿਤਾਬ ਪਾ ਲਿਆ
ਬਿਨ੍ਹਾਂ ਕਿਸੇ ਲਾਲਚ ਤੋਂ ਸੱਭ ਕੌਮ ਦੇ ਲੇਖਾ ਲਾ ਗਿਆ
ਸੰਗਤਾਂ ਦੀ ਕਮਾਈ ਨੂੰ ਸੱਭ ਗੁਰੂ-ਘਰ ਨੂੰ ਹੀ ਸੰਭਾਲ਼ ਗਿਆ
ਬਿਨ੍ਹਾਂ ਕਿਸੀ ਧਰਮ ਜਾਤ ਤੋ ਮਨੁੱਖਤਾ ਦੀ ਰਾਖੀ ਦਾ ਜਿੰਮਾ ਲੈ ਲਿਆ
ਜਦੋਂ ਸਾਰੇ ਹਿੰਮਤ ਸੀ ਛੱਡ ਗੇ ਉਹਨਾਂ ਸਾਹਸ ਦੇ ਨਾਲ ਕੰਮ ਲਿਆ
ਸੱਭ ਨੂੰ ਇਕੱਠੇ ਕਰ ਇੱਕ ਨਵੀਂ ਸ਼ੁਰੂਵਾਤ ਦੇ ਰਾਹ ਪਾ ਗਿਆ
ਪੰਜਾਬ ਦੇ ਨਾਮ ਹੀ ਉਹ ਆਪਣੀ ਸਾਰੀ ਜ਼ਿੰਦਗੀ ਲਾ ਗਿਆ
ਜੱਸਾ ਸਿੰਘ ਆਹਲੂਵਾਲੀਆ ਇੱਕ ਵੱਖਰੀ ਪਹਿਚਾਣ ਬਣਾ ਗਿਆ
-ਹਰਪ੍ਰੀਤ ਸਿੰਘ