ਗੁਰੂ ਅਮਰ ਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ .
ਸ. ਜੱਸਾ ਸਿੰਘ ਰਾਮਗੜ੍ਹੀਆ ਨੂੰ ਜਨਮ ਦਿਵਸ ਮੌਕੇ ਕੀਤਾ ਯਾਦ
ਜਗਪ੍ਰੀਤ ਸਿੰਘ
ਲੁਧਿਆਣਾ, 6 ਮਈ - ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਤੀਸਰੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਅਤੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜੀਆ ਦਾ ਜਨਮ ਦਿਵਸ ਸਥਾਨਕ ਗਿੱਲ ਰੋਡ ਤੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਪ੍ਰੋਫ਼ੈਸਰ ਪਰਮਿੰਦਰ ਸਿੰਘ ਭੋਗਲ ਸ਼ਾਮਲ ਹੋਏ । ਸੰਸਥਾ ਦੇ ਪ੍ਰਧਾਨ ਰਣਜੀਤ ਸਿੰਘ ਮਠਾੜੂ ਨੇ ਮਹਿਮਾਨਾਂ ਅਤੇ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ। ਬਾਵਾ ਨੇ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਅਤੇ ਸੰਦੇਸ਼ ਨੂੰ ਜੀਵਨ ਵਿੱਚ ਅਪਨਾਉਣ ਨਾਲ ਹੀ ਇੱਕ ਮਨੁੱਖ ਸਫ਼ਲ ਹੋ ਸਕਦਾ ਹੈ । ਪ੍ਰੋਫੈਸਰ ਭੋਗਲ ਨੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ ਬਹਾਦਰੀ ਦੀਆਂ ਮਿਸਾਲਾਂ ਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਦੇਸ਼ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਈਏ ਤਾਂ ਭਵਿੱਖ ਰੋਸ਼ਨ ਰਹਿ ਸਕੇ । ਸੰਸਥਾ ਵੱਲੋਂ ਸਮਾਜ ਦੀਆਂ ਵੱਖ ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਕੌਸਲਰ ਸੁਖਵਿੰਦਰ ਸਿੰਘ ਸੀਰਾ ,ਐਸਐਚਓ ਡਵੀਜ਼ਨ 6 ਅਮਰਜੀਤ ਸਿੰਘ, ਸੈਂਨਟਰੀ ਇੰਸਪੈਕਟਰ ਮਲਕੀਤ ਸਿੰਘ, ਸਤਿੰਦਰਜੀਤ ਬਾਵਾ, ਲਖਵੀਰ ਸਿੰਘ ਲੱਕੀ ,ਸੰਜੀਵ ਸ਼ਰਮਾ, ਰਣਧੀਰ ਸਿੰਘ ਦਹੇਲੇ , ਦਰਸ਼ਨ ਸਿੰਘ ਸੱਗੂ ਰੇਸ਼ਮ ਸਿੰਘ ਸੱਗੂ ਆਦਿ ਨੂੰ ਬਾਵਾ ਤੇ ਭੋਗਲ ਨੇ ਸਨਮਾਨਿਤ ਕੀਤਾ। ਇਸ ਮੌਕੇ ਤੇ ਜਗਦੀਪ ਸਿੰਘ ਲੋਟੇ ,ਕੁਲਵਿੰਦਰ ਸਿੰਘ ਚਾਨੇ , ਲਖਵਿੰਦਰ ਸਿੰਘ ਲਾਲੀ , ਯਸ਼ਪਾਲ ਸ਼ਰਮਾ , ਲਖਵਿੰਦਰ ਸਿੰਘ ਲਾਲੀ , ਸੁਖਵਿੰਦਰ ਸਿੰਘ ਜਗਦੇਵ, ਸੁਰਿੰਦਰ ਸਿੰਘ ,ਜਸਦੀਪ ਸਿੰਘ ਦੀਪਾ , ਗੁਰਜੀਤ ਸਿੰਘ ਮਠਾੜ ੂ, ਅਜੀਤਪਾਲ ਸਿੰਘ ਅਤੇ ਕੁਲਜੀਤ ਸਿੰਘ ਮੌਜੂਦ ਸਨ ।
