ਗ਼ਜ਼ਲ / ਅਸ਼ਵਨੀ ਜੇਤਲੀ .
ਰਜ਼ਾ ਉਸਦੀ ਅਗਰ ਹੋਵੇ ਤਾਂ ਪੱਥਰ ਵੀ ਨੇ ਤਰ ਜਾਂਦੇ
ਨਿਮਾਣੇ ਲੋਕ ਜਿੱਤ ਜਾਂਦੇ ਸਿਕੰਦਰ ਵੀ ਨੇ ਹਰ ਜਾਂਦੇ
ਉਹ ਵਰਸਾਉੰਦਾ ਹੈ ਮਿਹਰਾਂ ਪਰ ਜਦੋਂ ਆਈ ਤੇ ਆ ਜਾਵੇ
ਉਦੋਂ ਫਿਰ ਇੱਕ ਕਿਟਾਣੂ ਤੋਂ, ਧੁਰੰਧਰ ਵੀ ਨੇ ਡਰ ਜਾਂਦੇ
ਦੁਆਵਾਂ ਵਿਚ ਬੜੀ ਸ਼ਕਤੀ ਸਿਆਣੇ ਲੋਕ ਕਹਿੰਦੇ ਨੇ
ਦੁਆ ਲਈ ਹੱਥ ਇਕ ਉਠਦਾ ਹਜ਼ਾਰਾਂ ਤੀਰ ਝਰ ਜਾਂਦੇ
ਸਿਦਕ ਸੰਤੋਖ ਦਾ ਪੱਲਾ ਜਿੰਨ੍ਹਾਂ ਨੇ ਫੜ ਲਿਆ ਹੁੰਦਾ
ਉਹੀ ਬਾਹੌਸਲਾ ਬੰਦੇ, ਤੂਫਾਨਾਂ 'ਚੋਂ ਗੁਜ਼ਰ ਜਾਂਦੇ
ਗਵਾ ਕੇ ਆਪਣਾ ਜੋ ਦੂਸਰੇ ਦੀ ਖੈਰ ਮੰਗਦੇ ਨੇ
ਹਮੇਸ਼ਾ ਅੰਤ ਸਤਿਕਾਰੇ ਨੇ ਫਿਰ ਉਹ ਹੀ ਬਸ਼ਰ ਜਾਂਦੇ