ਗ਼ਜ਼ਲ / ਕੇ. ਮਨਜੀਤ .
ਕਦੀ ਤਾਂ ਕਰਿਆ ਕਰ ਤੂੰ ਪਿਆਰ ਦੀ ਗੱਲ
ਮੇਰੇ ਨਾਲ ਕੀਤੇ ਕੌਲ 'ਕਰਾਰ ਦੀ ਗੱਲ
ਹੀਰੇ ਤੋਂ ਵੀ ਕੀਮਤੀ ਨੇ ਜਜ਼ਬਾਤ ਤੇਰੇ
ਕਦੀ ਤਾਂ ਕਰਿਆ ਕਰ ਤੂੰ ਇਜ਼ਹਾਰ ਦੀ ਗੱਲ
ਛੋਟੀ ਜਿਹੀ ਹੈ ਦੁਨੀਆਂ ਆਪਣੀ ਦੋਹਾਂ ਦੀ
ਕਿਉਂ ਫਿਰ ਕਰਦਾ ਰਹਿੰਦੈ ਤੂੰ ਸੰਸਾਰ ਦੀ ਗੱਲ
ਕਿੰਝ ਕਹਾਂ ਤੂੰ ਮੇਰਾ ਨਹੀਂ ਤੂੰ ਜਾਨ ਮੇਰੀ
ਆ ਕਰੀਏ ਫਿਰ ਦੋਵੇਂ ਆਪਾਂ ਪਿਆਰ ਦੀ ਗੱਲ
ਦੂਰ ਨਹੀਂ ਹੈ ਚੰਡੀਗੜ੍ਹ ਲੁਧਿਆਣੇ ਤੋਂ
ਮੈਂ ਵੀ ਕਰਾਂ ਤੇ ਤੂੰ ਵੀ ਕਰ ਹਕ਼ਦਾਰ ਦੀ ਗੱਲ