ਪਾਲਣਹਾਰ .
ਤੇਰੀ ਕੁੱਖੋਂ ਤੇਰਾ ਅੰਸ਼ ਇਸ ਧਰਤਿ ਤੇ ਪੁੱਤ ਬਣ ਆਇਆ,
ਜਦ ਰੋਇਆਂ ਸੀ ਮੈਂ,ਤੂੰ ਸੀਨੇ ਲਾ ਮੈਨੂੰ ਚੁੱਪ ਕਰਵਾਇਆ
ਮੇਰੇ ਹਰ ਕਸ਼ਟ ਦਾ ਤੂੰ ਮਰਹਮ ਬਣ ਕੇ ਆਇਆ,
ਮਾਏਂ ਤੇਰਾ ਪੁੱਤ ਤੈਨੂੰ ਖੁਸ਼ ਦੇਖਣ ਆਇਆ।
ਮੁਰਾਦਾਂ ਨਾਲ ਮੰਗਿਆ ਸੀ ਮੈਨੂੰ,
ਕਿੰਨੇ ਕਸ਼ਟ ਜਨਮ ਮੇਰੇ ਲਈ ਝੱਲਣੇ ਪਏ ਸੀ ਤੈਨੂੰ,
ਮੇਰੇ ਹਰ ਕਸ਼ਟ ਦਾ ਤੂੰ ਮਰਹਮ ਬਣ ਕੇ ਆਇਆ,
ਮਾਏਂ ਤੇਰਾ ਪੁੱਤ ਤੈਨੂੰ ਖੁਸ਼ ਦੇਖਣ ਆਇਆ।
ਮੈਨੂੰ ਪੜ੍ਹਾਇਆ ਲਿਖਾਇਆ ਦੁਨੀਆਂ ਵਿੱਚ ਨਾਮ ਦਵਾਇਆ,
ਮੇਰਾ ਹੋਂਸਲਾ ,ਮੇਰੀ ਪਹਿਚਾਣ ,ਮੇਰਾ ਅਭਿਮਾਨ ਵਧਾਇਆ,
ਮੇਰੇ ਹਰ ਕਸ਼ਟ ਦਾ ਤੂੰ ਮਰਹਮ ਬਣ ਕੇ ਆਇਆ,
ਮਾਏਂ ਤੇਰਾ ਪੁੱਤ ਤੈਨੂੰ ਖੁਸ਼ ਦੇਖਣ ਆਇਆ।
ਮੇਰੀ ਹਰ ਖੁਸ਼ੀ ਲਈ ਮੇਰੇ ਬਚਪਨ ਤੋਂ ਹੀ ਤੂੰ ਕੁਰਬਾਨ ਸੀ,
ਮੇਰੀ ਹਰ ਜਿੱਤ ਵਿੱਚ ਵੱਸਦੀ ਤੇਰੀ ਮੁਸਕਾਨ ਸੀ,
ਮੇਰੇ ਹਰ ਕਸ਼ਟ ਦਾ ਤੂੰ ਮਰਹਮ ਬਣ ਕੇ ਆਇਆ,
ਮਾਏਂ ਤੇਰਾ ਪੁੱਤ ਤੈਨੂੰ ਖੁਸ਼ ਦੇਖਣ ਆਇਆ।
ਮੇਰੇ ਸਾਰੇ ਦੁੱਖਾਂ ਵਿੱਚ ਤੇਰੇ ਹੌਂਸਲੇ ਦਾ ਪਿਆਰ ਸੀ,
ਹਰ ਗ਼ਮ ਮੇਰੇ ਖੁਸ਼ੀ ਵਿਚ ਬਦਲ ਗਏ ਸਿਰਫ਼ ਤੇਰਾ ਉਪਕਾਰ ਸੀ,
ਮੇਰੇ ਹਰ ਕਸ਼ਟ ਦਾ ਤੂੰ ਮਰਹਮ ਬਣ ਕੇ ਆਇਆ,
ਮਾਏਂ ਤੇਰਾ ਪੁੱਤ ਤੈਨੂੰ ਖੁਸ਼ ਵੇਖਣ ਆਇਆ।
ਜਿਸਦੀ ਸਹੁੰ ਨਾ ਖਾਵੇਂ ਸ਼ਿਵਮ ਉਸਦਾ ਕਰਜ਼ ਮੈਂ ਕਿੰਝ ਚੁਕਾਵਾਂ,
ਮੰਗਦਾ ਦੁਆ ਸੱਤੋ ਜਨਮ ਮੈਂ ਆਪਣੇ ਤੈਨੂੰ ਹੀ ਮਾਂ ਰੂਪ ਵਿੱਚ ਪਾਵਾਂ,
ਮੇਰੇ ਹਰ ਕਸ਼ਟ ਦਾ ਤੂੰ ਮਰਹਮ ਬਣ ਕੇ ਆਇਆ,
ਮਾਏਂ ਤੇਰਾ ਪੁੱਤ ਤੈਨੂੰ ਖੁਸ਼ ਵੇਖਣ ਆਇਆ।
- ਸ਼ਿਵਮ ਮਹਾਜਨ