ਸਆਦਤ ਹਸਨ ਮੰਟੋ ਨੂੰ ਯਾਦ ਕਰਦਿਆਂ .
ਅੱਜ ਪੰਜਾਬੀ ਅਤੇ ਉਰਦੂ ਦੂ ਦੇ ਵਿਸ਼ਵ ਪ੍ਰਸਿੱਧ ਕਹਾਣੀਕਾਰ ਸਾਅਦਤ ਹਸਨ ਮੰਟੋ ਦਾ ਜਨਮ ਦਿਨ ਹੈ । ਉਹ ਅੱਜ ਦੇ ਦਿਨ 1912 'ਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਸਮਰਾਲਾ ਦੇ ਪਿੰਡ ਪਪੜੌਦੀ ਵਿਚ ਪੈਦਾ ਹੋਏ। ਪ੍ਰੀਵਾਰ ਇਥੋਂ ਬਚਪਨ ਵਿਚ ਹੀ ਸ਼ੀ੍ ਅੰਮ੍ਰਿਤਸਰ ਸਾਹਿਬ ਸ਼ਿਫਟ ਹੋ ਗਿਆ ਅਤੇ ਉਥੇ ਰਹਿਣ ਲੱਗ ਪਿਆ ਸੀ । ਮੰਟੋ ਦੀ ਮੁੱਢਲੀ ਪੜ੍ਹਾਈ ਇਥੇ ਹੀ ਹੋਈ। ਦੇਸ਼ ਦੀ ਵੰਡ ਤੋਂ ਬਾਅਦ ਇਹ ਪਾਕਿਸਤਾਨ ਦੇ ਬਸ਼ਿੰਦੇ ਬਣ ਗਏ । ਪਰ ਉਨ੍ਹਾਂ ਵਲੋਂ ਰਚਿਆ ਸਾਹਿੱਤ ਹੱਦਾਂ ਸਰਹੱਦਾਂ ਦੀਆਂ ਰੇਖਾਵਾਂ ਤੋਂ ਉੱਪਰ ਸਮੁੱਚੇ ਪੰਜਾਬੀ ਪਾਠਕਾਂ ਅਤੇ ਸਾਹਿੱਤ ਪ੍ਰੇਮੀਆਂ ਵਿਚ ਅੱਜ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਵਲੋਂ ਕਹਾਣੀ ਸੰਗ੍ਰਹਿ , ਰੇਡੀਉ ਕਨਾਟਕ ਸੰਗ੍ਰਹਿ , ਨਿੱਜੀ ਸਕੈਚ ਸੰਗ੍ਰਹਿ , ਲੇਖ ਸੰਗ੍ਰਹਿ ਅਤੇ ਢਾਈ ਦਰਜਨ ਦੇ ਕਰੀਬ ਕਿਤਾਬਾਂ ਛਪੀਆਂ ਹਨ । ਉਨ੍ਹਾਂ ਵਲੋਂ ਰਚੇ ਸਾਹਿਤ ਨੂੰ ਕਈ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਉਨਾਂ ਨੂੰ ਪਾਕਿਸਤਾਨ ਸਰਕਾਰ ਨੇ ਕਈ ਉਚ ਪੁਰਸਕਾਰਾਂ ਨਾਲ ਸਨਮਾਨਿਤ ਕਰਕੇ ਸਤਿਕਾਰ ਸਹਿਤ ਨਿਵਾਜਿਆ ਗਿਆ।
ਅਦਾਰਾ 'ਜ਼ਿਕਰ ਪੰਜਾਬ' ਮੰਟੋ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਸੁਮਨ ਭੇਟ ਕਰਦਾ ਹੈ।
(ਅ, ਜੇ, /ਲ, ਬੇ)