ਗ਼ਜ਼ਲ / ਅਸ਼ਵਨੀ ਜੇਤਲੀ .

ਗ਼ਜ਼ਲ /  ਅਸ਼ਵਨੀ ਜੇਤਲੀ


ਉਸ ਅੱਖਾਂ ਮੇਰੀਆਂ ਦੇ ਵਿਚ, ਸਾਰੇ ਤੱਕ ਲਏ ਸੀ

ਮੈਂ ਜਿਸ ਨੂੰ ਤੱਕ ਕੇ ਦੁੱਖੜੇ ਦਿਲ ਦੇ ਦੱਬ ਲਏ ਸੀ


ਕੀਤੇ ਯਤਨ , ਨਾ ਛਲਕਣ, ਐਪਰ ਛਲਕ ਗਏ 

ਮੈਂ ਯਾਰ ਦੇ ਨਾਂਅ ਦੇ ਜਿਹੜੇ ਅੱਥਰ, ਡੱਕ ਲਏ ਸੀ


ਢਾਹ ਲੈ ਰੱਬਾ, ਜਿਹੜਾ ਕਹਿਰ ਤੂੰ ਢਾਉਣੈ ਹੋਰ 

ਪਹਿਲੋਂ ਕਿਹੜਾ ਫੱਟ ਇਸ ਦਿਲ ਨੇ, ਘੱਟ ਲਏ ਸੀ


ਜਨਤਾ ਭੋਲੀ ਜੁਗਾਂ ਜੁਗਾਂ ਤੋਂ ਖਪਦੀ ਆਈ ਹੈ 

ਰਹਿਨੁਮਾਵਾਂ ਰਾਹ ਸਭ ਉਸਦੇ, ਨੱਪ ਲਏ ਸੀ


ਪੂਰੇ ਪੰਜ ਸਾਲਾਂ ਬਾਅਦ, ਹੈ ਉਹ ਰੂ ਬ ਰੂ ਹੋਇਆ

ਜਿਸਨੇ ਜਿੱਤ ਕੇ ਪਿਛਲੀ ਚੋਣ, ਪਾਸੇ ਵੱਟ ਲਏ ਸੀ


ਕਿ ਉਸਦੇ ਭਾਸ਼ਣਾਂ ਦੇ ਵਿਚ ਰਿਹਾ ਨਾ ਕੱਚ ਕੋਈ ਵੀ 

ਜੰਤਰ ਮੰਤਰ ਤੰਤਰ ਸਾਰੇ ਓਸਨੇ, ਹੁਣ ਰੱਟ ਲਏ ਸੀ


ਉਨ੍ਹਾਂ ਯਾਰਾਂ ਦੇ ਅਹਿਸਾਨ ਵੀ ਕਿੱਦਾਂ ਭੁੱਲ ਜਾਂਦਾ

ਜਿਹੜੇ ਯਾਰਾਂ ਸਾਰੇ ਐਬ ਹੀ ਉਸਦੇ, ਢੱਕ ਲਏ ਸੀ