ਪਟੜੀ 'ਤੇ ਮਜ਼ਦੂਰ .

ਮਰਦੇ ਦੇਸ਼ ਨੂੰ ਪਟਰੀ ਤੇ ਲਿਆਉਣ ਵਾਲੇ,

ਅੱਜ ਖੁੱਦ ਪਟਰੀ ਤੇ ਮਰ ਰਹੇ।

ਹੁਕਮਰਾਨਾਂ ਦੇ ਹੁਕਮਾਂ ਹੇਠ,

ਪਤਾ ਨਹੀਂ ਕਿੰਨੇ ਹੀ ਸਿਵੇ ਬਲ ਰਹੇ।

 

ਬੜਾ ਮਾਨ ਸੀ ਲੰਮੀਆਂ ਸੜਕਾਂ ਨੂੰ ,

ਜਿਨ੍ਹਾਂ ਨੂੰ ਉਹ ਅੱਜ ਨਾਪ ਰਹੇ।

ਬਿਨਾ ਚੱਪਲ ਨੰਗੇ ਪੈਰੀ,

ਅੰਗਿਆਰਾਂ ਤੇ ਨੇ ਚਲ ਰਹੇ।

 

ਭੁੱਖ ਵੀ ਅੱਜ ਸਿਆਸਤ ਤੋਂ ਵਾਂਝੀ ਨਾ ਰਹਿ ਸਕੀ,

ਫੇਰ ਵੀ ਘਰ ਜਾਨ ਦੀ ਆਸ ਤੇ ਪਲ ਰਹੇ।

ਟਿਕਟਾਂ ਤੇਰੀਆਂ ਮੈਂ ਲਿੱਤੀਆ,

ਘਰ ਬੈਠੇ ਹਾਕਮ ਤੌਬਾ ਤੌਬਾ ਕਰ ਰਹੇ।

 

ਕਾਰੋਬਾਰੀਆਂ ਦੇ ਪੁੱਤ ਪਾਲੇ,

ਜਿਨ੍ਹਾਂ ਦੇ ਦਿਨ ਰਾਤ ਮਜ਼ਦੁਰੀ ਕਰ ਸੀ ਰਹੇ।

ਚੰਨ ਦਿਨਾਂ ਚ ਹੱਥ ਉਨ੍ਹਾਂ ਖੜ੍ਹੇ ਕਰਤੇ,

ਜਿਨ੍ਹਾਂ ਦਾ ਪੀੜ੍ਹੀਆਂ ਤੋਂ ਸੀ ਹੱਥ ਬਣ ਸੀ ਰਹੇ।

 

ਮਨੁੱਖਤਾ ਦੀ ਨਾ ਕੋਈ ਸੀਮਾ ਹੁੰਦੀ,

ਭਾਵੇਂ ਰਾਜ ਦੀ ਸੀਮਾਵਾਂ ਬੰਦ ਨੇ।

'ਉਂਕਾਰ' ਨਾ ਕਰਜ਼ ਭੁਲਾਇਓ ਇੰਨਾਂ ਦਾ,

ਸਤਿਕਾਰ ਉਨ੍ਹਾਂ ਨੂੰ ਜੋ ਸੇਵਾ ਤੇ ਸੱਜ ਨੇ।

 

- ਉਂਕਾਰ ਨਾਗਪਾਲ