ਹੇ ਪਰਵਾਸੀ ਮਜਦੂਰ !.
ਰੋਂਦੇ ਮੇਰੇ ਸਾਹਾਂ ਦੀ ਆਵਾਜ਼ ਕੌਣ ਪੁੱਛੇ.
ਪ੍ਰਵਾਸੀ ਮਜਦੂਰ ਦੇ ਦਿਲ ਦੀ ਪੁਕਾਰ ਕੌਣ ਬੁੱਝੇ|
ਮੀਲਾਂ-ਮੀਲ ਰਸਤਾ ਮੇਰਾ ਰਾਹ ਕੌਣ ਲੱਭੇ,
ਕਦਮ ਪੁੱਟਾਂ, ਪੀੜਾ ਜਰਾਂ ਪੈਰਾਂ ਦੇ ਛਾਲੇ ਕੌਣ ਤੱਕੇ|
ਤੇਜ਼ ਧੁੱਪ ਵਿੱਚ ਮੁੜ੍ਹਕਾ ਵੀ ਸੁੱਕ ਭਾਫ਼ ਬਣੇ,
ਮੇਰਾ ਲਹੂ ਦਾ ਆਲ੍ਹਣਾ ਵੀ ਸੜ ਤੇਜ਼ਾਬ ਬਣੇ|
ਮੇਰੇ ਬੱਚਿਆਂ ਦਾ ਖਾਲੀ ਢਿੱਡ ਰੋਟੀ ਦਾ ਇੰਤਜ਼ਾਰ ਕਰੇ,
ਤੱਕਦੀਆਂ ਅੱਖਾਂ ਮੁੱਠੀ ਚਾਵਲਾਂ ਲਈ ਇਤਬਾਰ ਕਰੇ|
ਹਾਕਮਾਂ ਦੇ ਫ਼ਤਵੇ ਅੱਗੇ ਇਹ ਮਜਦੂਰ ਲਾਚਾਰ ਬੜੇ,
ਆਏ ਮੌਤ ਬਸ ਹੁਣ ਮੈਨੂੰ ਨਾ ਇਹ ਇੰਤਜ਼ਾਰ ਕਰੇ|
ਮੇਰੀ ਮਿਹਨਤ ਨਾਲ ਬਣਿਆ ਘਰ, ਬਜਾਰ,ਕਾਰੋਬਾਰ ਚਲੇ,
ਹੱਥ ਕਿਉਂ ਜੋੜਾਂ?ਮੇਰੇ ਖ਼ੂਨ ਪਸੀਨੇ ਨਾਲ ਤੇਰਾ ਸੰਸਾਰ ਚਲੇ|
ਸ਼ਿਵਮ ਨਾ ਲਿੱਖ ਤੂੰ ਮੇਰੇ ਬਾਰੇ ਬਚਾਅ ਦੀ ਕੋਈ ਆਸ ਨਾ ਲੱਭੇ,
ਜਾਂਦੀ ਵਾਰੀ ਦਾ ਤੈਨੂੰ ਸਲਾਮ ਸੁਖੀ ਤੇਰਾ ਘਰ ਪਰਿਵਾਰ ਵਸੇ|
ਸ਼ਿਵਮ ਮਹਾਜਨ