ਗ਼ਜ਼ਲ /ਅਸ਼ਵਨੀ ਜੇਤਲੀ .

ਦਿਲ ਦੇ ਜੇਕਰ ਸਾਫ਼ ਰਹੋਗੇ

'ਉਸਦੇ' ਬਿਲਕੁਲ ਪਾਸ ਰਹੋਗੇ


ਰੂਹ 'ਤੇ ਲੱਗੂ ਦਾਗ਼ ਨਾ, ਜੇਕਰ

ਸੱਚ ਦਾ ਪਹਿਨ ਲਿਬਾਸ ਰਹੋਗੇ


ਬਹੁਤੇ ਭਾਵੇਂ ਵੱਟ ਲੈਣ ਪਾਸਾ

ਚਹੁੰ ਕੁ ਦੇ ਤਾਂ ਖਾਸ ਰਹੋਗੇ


ਈਮਾਨ ਰਹੂ, ਇਨਸਾਨ ਰਹੋਗੇ

ਵਰਨਾ ਬਸ ਹੱਡ - ਮਾਸ ਰਹੋਗੇ


ਆਸ ਕਿਵੇਂ ਫਿਰ ਪੁੱਗਣੀ ਕੋਈ

ਖੁਦ ਜੇਕਰ ਬੇ-ਆਸ ਰਹੋਗੇ


ਮੰਜ਼ਿਲ' ਤੇ ਫਿਰ ਪੁੱਜਣਾ ਪੱਕਾ

ਮਨ ਵਿਚ ਰੱਖ ਧਰਵਾਸ ਰਹੋਗੇ


ਸੱਚ ਦਾ ਪੱਲਾ ਫੜ ਕੇ ਰੱਖਿਉ

ਹਰ ਇਮਤਿਹਾਨ ਹੀ ਪਾਸ ਰਹੋਗੇ ____________________