ਇੱਕ ਉਮੀਦ ਦੇਸ਼ ਦੇ ਨਾਮ.

ਦੇਸ਼ ਦਾ ਅੰਨਦਾਤਾ ਜਿਹੜਾ ਫ਼ਸਲ ਉਗਾਉਂਦਾ ਹੈ,

ਇਨਸਾਨ ਨਹੀਂ ਉਹ ਰੱਬ ਹੀ ਕਹਾਉਂਦਾ ਹੈ,

ਹਰ ਭੁੱਖੇ ਦੇ ਢਿੱਡ ਜੋ ਰੋਟੀ ਉਹ ਪਾਉਂਦਾ ਹੈ

ਦੇਸ਼ ਦੀ ਖੁਹਾਲੀ ਦੀ ਉਮੀਦ ਦਾ ਤਾਰਾ ਅਖਵਾਉਂਦਾ ਹੈ,

ਦੇਸ਼ ਦਾ ਅੰਨਦਾਤਾ ਜਿਹੜਾ ਫ਼ਸਲ ਉਗਾਉਂਦਾ ਹੈ।


ਮੇਰਾ ਫੌਜੀ ਵੀਰ ਜਿਹੜਾ ਸਰਹੱਦ ਦੀ ਰਾਖੀ ਕਰਦਾ ਹੈ,

ਹਜ਼ਾਰਾਂ ਕੋਹਾਂ ਮੀਲ ਮੇਰੇ ਪਰਿਵਾਰ ਲਈ ਜੋ ਲੜਦਾ ਹੈ,

ਕਦੇ ਸਿਰ ਨਾ ਝੁਕਾਵੇ ਜੋ ਦੁਸ਼ਮਣਾਂ ਦੇ ਅੱਗੇ ਉਹ,

ਸਾਡੀ ਚੈਨ ਦੀ ਨੀਂਦ ਦੀ ਉਮੀਦ ਦਾ ਸਹਾਰਾ ਬਣਦਾ ਹੈ

ਮੇਰਾ ਫੌਜੀ ਵੀਰ ਜਿਹੜਾ ਸਰਹੱਦ ਦੀ ਰਾਖੀ ਕਰਦਾ ਹੈ।


ਧੀਆਂ ਦਾ ਪਿਆਰ ਜਿਹੜਾ ਬਾਬਲ ਪਾਉਂਦਾ ਹੈ,

ਪਿਤਾ ਦੇ ਸਿਰ ਦਾ ਬੋਝ ਨਹੀਂ ਪੱਗ ਹੀ ਚਮਕਾਉਂਦਾ ਹੈ,

ਧੀਆਂ ਦੀ ਉਡਾਰੀ ਤੇਰੇ ਸਾਰੇ ਦੁੱਖ ਤਾਰ ਦੇਵੇ,

ਇੱਕ ਮੌਕਾ ਦੇ ਬਾਬਲ ਤੇਰਾ ਸਾਰੀਆਂ ਉਮੀਦਾਂ ਦਾ ਮੁੱਲ ਤਾਰ ਦੇਵੇ,

ਧੀਆਂ ਦਾ ਪਿਆਰ ਜਿਹੜਾ ਬਾਬਲ ਪਾਉਂਦਾ ਹੈ।


ਮੈਂ ਹਿੰਦੂ,ਮੁਸਲਿਮ,ਸਿੱਖ ਹਰ ਕੋਈ ਰੌਲਾ ਪਾਉਂਦਾ ਹੈ,

ਧਰਮ ਇੱਕ ਇਨਸਾਨੀਅਤ ਦਾ ਹਰ ਕੋਈ ਭੁੱਲ ਜਾਉਂਦਾ ਹੈ,

ਸਾਰੇ ਧਰਮਾਂ ਤੋਂ ਮਿਲ ਇੱਕ ਹਿੰਦੁਸਤਾਨ ਅਖਵਾਉਂਦਾ ਹੈ,

ਮੰਗਦਾ ਪ੍ਰਣ ਸ਼ਿਵਮ ਅੱਜ ਇੱਕ ਦੁਸਰੇ ਦੀ ਉਮੀਦ ਬਣੋ ਲੋਕੋ,

ਇਸ ਦੇਸ਼ ਦੇ ਚੰਗੇ ਕੱਲ ਦੀ ਉਮੀਦ ਬਣੋ ਲੋਕੋ।


- ਸ਼ਿਵਮ ਮਹਾਜਨ