ਕਵਿਤਾ /ਧਰਤੀ ਉੱਤੇ ਰੁੱਖ ਲਗਾਈਏ /ਜਸਪ੍ਰੀਤ ਕੌਰ ਫ਼ਲਕ.

ਧਰਤੀ ਉੱਤੇ ਰੁੱਖ ਲਗਾਈਏ 

ਪ੍ਰਦੂਸ਼ਣ ਨੂੰ ਜੜ੍ਹੋਂ ਮੁਕਾਈਏ । 


ਕਾਲਾ ਧੂਆਂ ਖਾ ਜਾਵੇਗਾ 

ਸੁਪਨੇ ਮਾਰ ਮੁਕਾ ਜਾਵੇਗਾ 

ਰੋਗੀ ਬਣ ਕੇ ਨਾ ਮਰ ਜਾਈਏ 

ਧਰਤੀ ਉੱਤੇ ਰੁੱਖ ਲਗਾਈਏ 

ਪ੍ਰਦੂਸ਼ਣ ਨੂੰ ਜੜ੍ਹੋਂ ਮੁਕਾਈਏ ।। 


ਰੁੱਖਾਂ ਦੇ ਸੰਗ ਜੀਵਨ ਵੱਸਦਾ 

ਪਾਣੀ ਨਾਲ ਜੱਗ ਸਾਰਾ ਹੱਸਦਾ 

ਮਿੱਟੀ ਨਾਲ ਨਾ ਵੈਰ ਕਮਾਈਏ 

ਧਰਤੀ ਉੱਤੇ ਰੁੱਖ ਲਗਾਈਏ 

ਪ੍ਰਦੂਸ਼ਣ ਨੂੰ ਜੜ੍ਹੋਂ ਮੁਕਾਈਏ ।।


ਰੁੱਖਾਂ ਦੀ ਇਉਂ ਛਾਂ ਹੁੰਦੀ ਏ 

ਜਿਉਂ ਬਾਲਾਂ ਲਈ ਮਾਂ ਹੁੰਦੀ ਏ 

ਘਰ ਦਾ ਵਿਹੜਾ ਇੰਝ ਮਹਿਕਾਈਏ 

ਧਰਤੀ ਉੱਤੇ ਰੁੱਖ ਲਗਾਈਏ 

ਪ੍ਰਦੂਸ਼ਣ ਨੂੰ ਜੜ੍ਹੋਂ ਮੁਕਾਈਏ ।।


ਪਿਆਰ ਮਨੁੱਖਤਾ ਦੇ ਸੰਗ ਕਰੀਏ 

ਹੁਣ ਤਾਂ ਖਾਲੀ ਖੱਪੇ ਭਰੀਏ 

ਰੁੱਖਾਂ ਨਾਲ ਇਹ ਧਰਤ ਸਜਾਈਏ 

ਧਰਤੀ ਉੱਤੇ ਰੁੱਖ ਲਗਾਈਏ 

ਪ੍ਰਦੂਸ਼ਣ ਨੂੰ ਜੜ੍ਹੋਂ ਮੁਕਾਈਏ ।। 

 

         - ਜਸਪ੍ਰੀਤ ਕੌਰ ਫ਼ਲਕ

           ਮਕਾਨ ਨੰਬਰ 11 , ਸੈਕਟਰ 1 ਏ 

           ਗੁਰੂ ਗਿਆਨ ਵਿਹਾਰ ,ਦੁਗਰੀ

             ਲੁਧਿਆਣਾ ।