ਕਵਿਤਾ /ਜਲ ਜੀਵਨ ਹੈ / ਡਾ. ਜਗਤਾਰ ਸਿੰਘ ਧੀਮਾਨ .

 


ਧਰਤੀ  ਹੇਠਾਂ ਜੇਕਰ ਪੂਰਾ ਜਲ ਨਹੀਂ ਹੈ, ਸੁਣੋ ਓਹ ਪ੍ਰਾਣੀ 

ਸਮਝੋ ਫੇਰ ਸੁਰਖਿਅਤ ਸਾਡਾ ਕਲ੍ਹ ਨਹੀਂ, ਗਲ ਸੱਚੀ ਜਾਣੀ।

ਪਹਿਲਾ ਪਾਣੀ ਜੀਉ ਹੈ, ਲਿਖਿਆ  ਵਿੱਚ ਗੁਰਬਾਣੀ 

ਪਾਣੀ  ਹੈ  ਤਾਂ  ਸਭ ਕੁਝ ਠੀਕ, ਨਹੀਂ  ਤਾਂ  ਖਤਮ ਕਹਾਣੀ। 


ਇਹ ਗਲ ਆਪਾਂ ਸਮਝ ਲਈਏ, ਸਭ ਬਖਸ਼ਿਸ਼ ਕਰਦਾ ਪਾਣੀ 

ਨਾਲ ਪਾਣੀ ਹੈ ਕੁਦਰਤ ਚੱਲਦੀ, ਦੁਨੀਆਂ ਦੇ ਸਭ ਜੀਵ ਪ੍ਰਾਣੀ। 


ਰੱਖੀਏ ਸਦਾ ਸਵੱਛ, ਨਾ ਕਰੀਏ ਗੰਦਾ, ਗਲ ਹੈ  ਇਹੀ ਸਿਆਣੀ 

ਧਿਆਨ ਰਖਾਗੇ ਜੇ ਪਾਣੀ  ਦਾ, ਤਾਂ ਚੱਲਦੀ ਰਹੂ ਵਿਸ਼ਵ ਕਹਾਣੀ। 


                                           - ਡਾ ਜਗਤਾਰ ਸਿੰਘ ਧੀਮਾਨ