ਕਵਿਤਾ /ਮਾੜੇ ਹਾਲਾਤ .

 

ਕਈ ਸਾਲਾਂ ਤੋਂ ਮੈਂ ਮਿਹਨਤਾਂ ਹਾਂ ਕਰਦਾ

ਹਰ ਵਾਰੀ ਡਿੱਗ ਨੲੀਉਂ ਦਿਲ ਹੌਲਾ ਕਰਦਾ 

ਕੰਮ ਨਾਲ ਰਹਿੰਦੀ ਮੇਰੀ ਕੁੰਡੀ ਅਾ ਅੜੀ 

ਜਾਂਦਾ ਸੋਹਣੀੲੇ ਹਲਾਤਾ ਨਾ' ਲੜੀ

ਮੁੰਡਾ ਜਾਂਦਾ ੲੇ ਹਲਾਤਾਂ ਨਾਲ ਲੜੀ


ਪੜ੍ਹਨੇ ਦੇ ਵਿੱਚ ਮੈਂ ਤਾਂ ਸੀਗਾ ਕਮਜ਼ੋਰ 

ਆਈਲੈਟਸ ਕਰਨ ਲੲੀ ਵੀ ਲਾੲਿਅਾ ਪੂਰਾ ਜ਼ੋਰ 

ਸਾਢੇ ਪੰਜ ੳੁੱਤੇ ਮੇਰੀ ਗੱਡੀ ਅਾ ਖੜ੍ਹੀ 

ਜਾਂਦਾ ਸੋਹਣੀੲੇ ਹਲਾਤਾਂ ਨਾ' ਲੜੀ

ਮੁੰਡਾ ਜਾਂਦਾ ੲੇ ਹਲਾਤਾਂ ਨਾਲ ਲੜੀ


ਹਰਦਾਸਪੁਰੇ ਅਾਲਾ ਨੲੀਉਂ ਛੇਤੀ ਹਾਰਦਾ

ਇੰਗਲਿਸ਼ ਨਾਲ ੳੁਹ ਨਿੱਤ ਮੱਥਾ ਮਾਰਦਾ 

ਲੱਗੇ ੳੁਹਦਾ ਵੀਜ਼ਾ ਅਾ ਜੇ ਸੁਲੱਖਣੀ ਘੜੀ

ਜਾਂਦਾ ਸੋਹਣੀੲੇ ਹਲਾਤਾਂ ਨਾ' ਲੜੀ

ਮੁੰਡਾ ਜਾਂਦਾ ੲੇ ਹਲਾਤਾਂ ਨਾਲ ਲੜੀ..

 

ਗੁਰੀ ਨਾਲ ਜੀਹਦਾ ਪੈ ਗਿਅਾ ਪਿਅਾਰ ਨੀ

ਕਰੇ ਮੋਟੀਵੇਟ ਉਹੀ ਪਰਵਿੰਦਰ ਦਾ ਯਾਰ ਨੀ

ਜਾਣਾ ਅਾ ਕੈਨੇਡਾ ਕਰੀ ਬੈਠੇ ਆਂ ਅੜੀ

ਜਾਂਦਾ ਸੋਹਣੀੲੇ ਹਲਾਤਾਂ ਨਾ' ਲੜੀ

ਮੁੰਡਾ ਜਾਂਦਾ ੲੇ ਹਲਾਤਾਂ ਨਾਲ ਲੜੀ


   - ਪਰਵਿੰਦਰ ਸਿੰਘ ਹਰਦਾਸਪੁਰਾ