ਕਵਿਤਾ /ਬਲਿਹਾਰੀ ਕੁਦਰਤ /ਪ੍ਰਭਜੋਤ ਕੌਰ.
ਤੇਰਾ ਸ਼ਾਹੀ ਸ਼ਿੰਗਾਰ ਇੰਝ ਜਾਪੇ ,ਜਿਵੇਂ ਸੱਜਰੀ ਵਿਆਹੀ ਸ਼ਿੰਗਾਰੇ ਆਪੇ ।
ਤੇਰਾ ਕੱਲਾ- ਕੱਲਾ ਜੇਵਰ ਬਿਆਨ ਦਿੰਦਾ,ਇੰਨਾ ਦਿਨਾਂ ਚ ਤੁ ਮੰਗਦੀ ਪਿਆਰ ਜਾਪੇ।
ਸੂਰਜ ਸਾਜਿਆ ਰਹਿੰਦਾ ਤੇਰਾ ਮੁਕਟ ਬਣਕੇ,ਤਾਰਿਆਂ ਨਾਲ ਜੜਿਆ ਰਾਣੀਹਾਰ ਜਾਪੇ।
ਖੋਪੇ ਦੀਆਂ ਠੂਠੀਆਂ ਸੱਗੀ ਫੁੱਲ ਲੱਗਣ,ਚਮਕਦੀ ਬਿਜਲੀ ਜਿਵੇਂ ਪੱਟੀ ਸ਼ਿੰਗਾਰ ਜਾਪੇ।
ਮਛਲੀ ਨੱਕ ਵਿੱਚ ਤੇਰੇ ਬੜੀ ਜਚਣ ਲੱਗੀ,ਕਾਲੇ ਬਾਦਲ ਜਿਵੇਂ ਕਜਲੇ ਦੀ ਧਾਰ ਜਾਪੇ।
ਦੇਖ ਬਰੋਟੇ ਨੂੰ ਯਾਦ ਆਉਂਦੇ ਵਾਲ਼ ਤੇਰੇ,ਵਿੱਚ ਟੰਗੇ ਜਿਵੇਂ ਛੱਬੇ ਹਜ਼ਾਰ ਜਾਪੇ।
ਸਾਫ਼ ਪਾਣੀ ਜੀਉ ਸ਼ੀਸ਼ਾ ਆਰਸੀ ਦਾ,ਚੰਦ ਬਣਿਆ ਬਿੰਦੀ ਦਿਲਦਾਰ ਜਾਪੇ ।
ਬਣੇ ਲਹਿੰਗਾ ਤੇਰਾ ਪੀਂਘ ਸਤਰੰਗੀ ਵਰਗਾ,ਫੁੱਲਾਂ ਨਾਲ ਬਣਿਆ ਕਲੀਰਾ ਜਿੰਦ ਜਾਨ ਜਾਪੇ।
ਤੇਰੇ ਚੂੜੇ ਚ ਨੱਚਦੇ ਮੋਰ ਲੱਗਣ,ਹਵਾ ਛੇੜਦੀ ਸੰਗੀਤ ਦੀ ਤਾਰ ਜਾਪੇ ।
ਤੇਰੇ ਕੰਨਾਂ ਦੇ ਬੂੰਦੇ ਵੀ ਝੂਮ ਉੱਠੇ,ਜਿਵੇਂ ਸਾਉਣ ਚ ਮੀਂਹ ਦੀ ਬਹਾਰ ਜਾਪੇ ।
ਖੁਸ਼ਬੂ ਚੰਦਨ ਦੀ ਬਣ ਗਈ ਆ ਇਤਰ ਤੇਰਾ,ਚਿੜੀਆ ਦੀ ਚਹਿਕ ਝਾਂਜਰ ਦੀ ਛਣਕਾਰ ਜਾਪੇ ।
ਪਰ ਖੂਨ ਨਾਲ ਸੱਜ ਗਈ ਆ ਸੇਜ ਤੇਰੀ ,ਤੂੰ ਮਨੁੱਖ ਨੂੰ ਦਿੰਦੀ ਝਿੜਕਾਰ ਜਾਪੇ ।
ਜਦੋ ਡੋਲੀ ਤੇਰੀ ਹੈ ਤੁਰਨ ਲੱਗੀ , ਰੋਂਦਾ ਹੋਇਆ ਸਾਰਾ ਸੰਸਾਰ ਜਾਪੇ ।
ਤੂੰ ਮੁਆਫ਼ ਕਰੀ ਸਾਡੀਆਂ ਗਲਤੀਆਂ ਨੂੰ,ਸਾਡੇ ਲੇਖਾਂ ਨੂੰ ਕਰਦੀ ਸਵੀਕਾਰ ਜਾਪੇ ।
ਤੂੰ ਅਰਸ਼ਾਂ ਤੋਂ ਉੱਤਰੀ ਹੀਰ ਵਾਂਗੂੰ ,ਮਨੁੱਖ ਤੋਂ ਮੰਗਦੀ ਕੁਝ ਉਧਾਰ ਜਾਪੇ ।
ਧਰਤੀ ਤੇਰੀ ਗੋਦ ਵਿਚ ਬੈਠ ਜਦੋਂ ਮੈਂ ਕਰਾ ਗੱਲਾਂ,ਜਿਵੇਂ ਰੋਜ਼ੇ ਵਿਚ ਪੜ੍ਹਾ ਨਮਾਜ਼ ਜਾਪੇ।
N.S.S. Volunteer
KHALSA COLLEGE FOR WOMEN
LUDHIANA