ਚਿਹਰੇ .
ਸ਼ੁਰੂ ਵਿੱਚ ਹਰ ਚਿਹਰਾ ਤਾਂ ਹੁੰਦਾ ਹੈ ਅਨਜਾਣ ਜਿਹਾ
ਮਹਿਮਾਨ ਜਿਹਾ
ਟੱਕਰ ਜਾਂਦਾ ਹੈ ਹਰ ਪਾਸੇ
ਆਸਾਨੀ ਨਾਲ ਖੁਦ ਬ ਖੁਦ
ਨਜ਼ਰੀਂ ਪੈਂਦੇ ਹਨ
ਅਜਿਹੇ ਚਿਹਰੇ ਸਹਿਜੇ ਹੀ
ਹਰੇਕ ਥਾਵੇਂ
ਭੀੜ ਚ ਵੀ
ਸੁੰਨਸਾਨ ਚ ਵੀ
ਸਿਰਫ ਸੋਚਣ ਨਾਲ
ਨਹੀਂ ਮਿਲਦਾ ਉਹ ਚੇਹਰਾ
ਜੋ ਪਾਲਦੇ ਹੋ ਤੁਸੀਂ
ਜਹਿਨ ਵਿੱਚ,
ਅੰਤਰਨਮਨ ਵਿੱਚ
ਹੈ ਜੋ ਵੀ ਚਿਹਰਾ ਸਾਹਮਣੇ
ਓਸੇ ਨੂੰ ਕਬੂਲੋ ਆਪਣਾ
ਸਿਰਜੋ ਓਸੇ ਦਾ ਹੀ ਸੁਫਨਾ
ਤਾਂ ਫਿਰ
ਰੁੱਕ ਸਕਦਾ ਹੈ ਵਕਤ ਵੀ
ਝੁਕ ਸਕਦਾ ਹੈ ਪਹਾੜ ਵੀ
ਰਹਿਣਾ ਹੋਵੇਗਾ ਸਹਿਜ ਚ ਹੀ
ਰੱਖਣੀਆਂ ਹੋਣਗੀਆਂ ਅੱਖਾਂ ਸਾਫ
ਖੁਰਚਣੀ ਹੋਵੇਗੀ ਪੂਰੀ ਤਰਾਂ
ਝਿੱਲੀ ਸੁਆਰਥ ਦੀ
ਤਾਂ ਜੋ
ਇਹ ਨਿਹਾਰ ਸਕਣ
ਆਮ ਜਿਹੇ ਚਿਹਰੇ ਨੂੰ
ਉਸ ਦੀ ਅਸਲੀਅਤ ਨੂੰ
ਉਸ ਦੀ ਨੇਕਨੀਅਤ ਨੂੰ
ਲਫਜ਼ ਹੋ ਸਕਦੇ ਨੇ
ਮੂਕ ਸ਼ਬਦ
ਮੰਜਿਲ ਹੋ ਸਕਦੀ ਹੈ
ਉਪਲਭਦ।
ਸਿਰਫ ਸੋਚਣ ਨਾਲ ਨਹੀਂ
ਮਿਲਦਾ ਉਹ ਚੇਹਰਾ
ਜੋ ਪਾਲਦੇ ਹੋ ਤੁਸੀਂ
ਜਹਿਨ ਵਿੱਚ,
ਅੰਤਰਨਮਨ ਵਿੱਚ।
ਡਾ: ਜਗਤਾਰ ਸਿੰਘ ਧੀਮਾਨ