ਮੁਲਾਕਾਤ .
ਨੈਣਾਂ ਚੋ ਉੱਤਰ ਕੇ ਮੁਸਕਾਨ ਬਣਨਾ ਗੱਲ ਛੋਟੀ ਥੋੜੀ ਹੋਉਗੀ
ਦਿਲ ਹਾਰਨ ਦੀ ਵਾਰਦਾਤ ਬਾਰ-ਬਾਰ ਥੋੜ੍ਹੀ ਹੋਉਗੀ
ਇਹਨਾਂ ਅੱਖਾਂ ਦੇ ਨਾ ਝਪਕਣ ਦੀ ਕੋਈ ਮਜਬੂਰੀ ਤਾਂ ਹੋਉਗੀ
ਮੇਰਿਆਂ ਬੋਲਾਂ ਨੂੰ ਵੀ ਬੋਲ ਨਾ ਲੱਭਦੇ ਕੋਈ ਬੇਚੈਨੀ ਤਾਂ ਜ਼ਰੂਰ ਹੋਉਗੀ
ਲੜਖੜਾਉਂਦੀ ਹੋਈ ਚਾਲ ਨੇ ਵੱਧਦੀ ਨਜ਼ਦੀਕੀ ਮਾਪੀ ਤਾਂ ਹੋਉਗੀ
ਉਹਦੀ ਛਣ ਛਣ ਕਰਦੀ ਝਾਂਜਰ ਨੇ ਕੋਈ ਤਰੰਗ ਛੇੜੀ ਤਾਂ ਹੋਉਗੀ
ਉਹਦੇ ਸਾਹਾਂ ਦੀ ਮਹਿਕ ਮੇਰੇ ਸਾਹਾ ਨੇ ਆਪਣੇ ਚ ਸਮਾਈ ਤਾਂ ਹੋਉਗੀ
ਉਹ ਦੀ ਛੋਟੀ ਜਹੀ ਛੋਹ ਨੇ ਮੇਰੇ ਰੋਮ ਰੋਮ ਨੂੰ ਕੰਬਣੀ ਲਾਈ ਤਾਂ ਹੋਉਗੀ
ਉਹਦੇ ਨੈਣਾਂ ਨੇ ਮੇਰੇ ਨੈਣਾਂ ਨੂੰ ਕੋਈ ਬੁਝਾਰਤ ਪਾਈ ਤਾਂ ਹੋਉਗੀ
ਤੇਜ਼ ਧੜਕਦੇ ਦਿਲਾਂ ਨੇ ਇਕ ਦੂਜੇ ਦੀ ਸੂਰਤ ਆਪਣੇ ਅੰਦਰ ਸਮਾਈ ਤਾਂ ਹੋਉਗੀ
ਪ੍ਰੀਤ ਦੀ ਜੋ ਹਾਲਤ ਸ਼ਾਇਦ ਉਹਦੇ ਮਨ ਅੰਦਰ ਚਲਦੀ ਹਨੇਰੀ ਹੋਉਗੀ
ਇਹ ਮੁਲਾਕਾਤ ਕੁਦਰਤ ਵੱਲੋਂ ਰਚੀ ਕੋਈ ਸਾਜਿਸ਼ ਹੋਉਗੀ
ਜਹਾਨ ਵਿੱਚ ਇੱਕ ਹੋਰ ਇਸ਼ਕ ਕਹਾਣੀ ਸਾਡੇ ਸੰਗ ਪੂਰੀ ਹੋਉਗੀ
- ਹਰਪ੍ਰੀਤ ਅਖਾੜਾ