ਜ਼ਿੰਦਗੀ .
ਰੱਬ ਨੇ ਜੇ ਚਾਹਿਆ ਮੁਕਾਮ ਹਾਸਿਲ ਕਰ ਜਾਵਾਂਗੇ
ਰੁਲ਼ਦੇ ਹੋਏ ਚਾਵਾਂ ਦਾ ਇੱਕ ਆਸ਼ਿਆਨਾ ਬਣਾਵਾਂਗੇ
ਦਿਲ ਨੇ ਜੋ ਦੇਖੇ ਸਾਰੇ ਖ਼ੁਆਬ ਪੁਗਾਵਾਂਗੇ
ਮੁਸ਼ਕਿਲ ਹਲਾਤਾ ਨੂੰ ਅਸੀਂ ਫਤਹਿ ਕਰ ਜਾਵਾਂਗੇ
ਖ਼ੁਦ ਨੂੰ ਹੀ ਜ਼ਿੰਦਗੀ ਦਾ ਰੰਗਰੇਜ਼ ਬਣਾਵਾਂਗੇ
ਸੱਭ ਦੇ ਦਿਲਾਂ ਚ ਬੂਟਾ ਪਿਆਰ ਵਾਲਾ ਲਾਵਾਂਗੇ
ਜ਼ਿੰਦਗੀ ਨੂੰ ਜੀਅ ਕੇ ਇਹਦਾ ਮੁੱਲ ਅਸੀਂ ਤਾਰਾਂਗੇ
ਲੜਖੜਾਉਂਦੇ ਹੋਏ ਪੈਰਾਂ ਨੂੰ ਸੰਭਲ਼ਨਾ ਸਿਖਾਵਾਂਗੇ ।।
— ਪ੍ਰੀਤ ਸਿੰਘ