ਸਭ ਕੁਝ ਦੇਣ ਵਾਲਾ.
ਆਪਣੀ ਗੋਦੀ ਦਾ ਤੂੰ ਸਹਾਰਾ ਦਿੱਤਾ,
ਮੇਰੀ ਉਂਗਲ ਫੜ ਮੈਨੂੰ ਕਿਨਾਰਾ ਦਿੱਤਾ,
ਜਦ ਗਲ਼ਤ ਹੋਵਾਂ ਚੰਗੇ ਵੱਲ ਇਸ਼ਾਰਾ ਦਿੱਤਾ,
ਹਾਂ! ਪਾਪਾ ਤੁਸੀਂ ਮੈਨੂੰ ਸਭ ਕੁੱਛ ਦਿੱਤਾ |
ਮੇਰੀ ਖੁਸ਼ੀ ਤੋਂ ਵੱਧ ਮੈਨੂੰ ਪਿਆਰ ਦਿੱਤਾ,
ਮਾਂ ਦੇ ਸਮਾਨ ਮੈਨੂੰ ਮਮਤਾ ਦਾ ਸਾਥ ਦਿੱਤਾ,
ਸਭ ਤੋਂ ਚੰਗੇ ਦੋਸਤ ਦਾ ਤੁਸੀਂ ਹੀ ਲਗਾਵ ਦਿੱਤਾ,
ਹਾਂ ! ਪਾਪਾ ਤੁਸੀਂ ਮੈਨੂੰ ਸਭ ਕੁੱਛ ਦਿੱਤਾ |
ਸਕੂਲ ਦਾ ਬਸਤਾ, ਪੜ੍ਹਾਈ ਦਾ ਵਰਦਾਨ ਦਿੱਤਾ,
ਮੇਰੀ ਹਰ ਕਾਮਯਾਬੀ 'ਤੇ ਤੋਹਫ਼ਾ, ਇਨਾਮ ਦਿੱਤਾ,
ਮੇਰੇ ਨਿੱਕੇ ਜਿਹੇ ਕੱਦ ਨੂੰ ਵੱਡਾ ਹੋਣ ਦਾ ਮਾਣ ਦਿੱਤਾ
ਇਮਾਨਦਾਰੀ ਦਾ ਜਜ਼ਬਾ ਦਿੱਤਾ
ਜਜ਼ਬਿਆਂ ਵਿਚ ਈਮਾਨ ਦਿੱਤਾ,
ਹਾਂ! ਪਾਪਾ ਤੁਸੀਂ ਮੈਨੂੰ ਸਭ ਕੁੱਛ ਦਿੱਤਾ |
ਲੁੱਕ ਲੁੱਕ ਜਦ ਵੀ ਰੋਇਆ ਮੈਂ, ਤੁਸੀਂ ਹੀ ਬੇਹੌਸਲੇ ਨੂੰ ਹੌਸਲਾ ਅਤੇ ਵਿਸ਼ਵਾਸ ਦਿੱਤਾ,
ਮੇਰੇ ਚੰਗੇ ਕੱਲ੍ਹ ਦੇ ਲਈ ਆਪਣੀ ਖੁਸ਼ੀ ਦਾ ਬਲੀਦਾਨ ਦਿੱਤਾ,
ਸ਼ਿਵਮ ਦੇ ਹਨ੍ਹੇਰੇ ਰਾਹਾਂ ਵਿੱਚ ਸੂਰਜ ਵਾਂਗ ਪ੍ਰਕਾਸ਼ ਦਿੱਤਾ,
ਕਿਵੇਂ ਦੇਣਾ ਦਿਆਂ ਮੈਂ ,ਜਨਮ ਦਾ ਮੈਨੂੰ ਵਰਦਾਨ ਦਿੱਤਾ |
- ਸ਼ਿਵਮ ਮਹਾਜਨ