ਟੈਂਨਸ਼ਨ ਹਟਾਓ ਜੀਵਨ ਬਚਾਓ .
ਕਰੋਗੇ ਗੱਲ , ਮਿਲੇਗਾ ਹੱਲ
ਐਂਵੇਂ ਘਬਰਾਓ ਨਾ ਮਿਤਰੋ
ਜਿਹੜਾ ਜਿੰਦਗੀ ਵਿਚ
ਦੁਖ ਆਇਆ
ਉਹਨੂੰ ਛੁਪਾਓ ਨਾ ਮਿਤਰੋ...
ਵੱਡੀ ਕੋਈ ਮੁਸੀਬਤ
ਜਦ ਕਦੀ ਸਾਹਮਣੇ ਆ ਜਾਵੇ
ਉਹਦਾ ਵੀ ਹੋ ਜਾਏ ਹੀਲਾ
ਜੇ ਬੰਦਾ ਹਿੰਮਤ ਦਿਖਾ ਜਾਵੇ
ਕਿਸੇ ਵੀ ਤਰ੍ਹਾਂ ਦੀ ਟੈਨਸ਼ਨ
ਦਿਲ ‘ਤੇ ਲਾਓ ਨਾ ਮਿਤਰੋ
ਜਿਹੜਾ ਜਿੰਦਗੀ ਵਿਚ
ਦੁੱਖ ਆਇਆ
ਉਹਨੂੰ ਛੁਪਾਓ ਨਾ ਮਿਤਰੋ
ਚਿੰਤਾ ਚਿਤਾ ਸਮਾਨ ਹੈ
ਇਹ ਤਾਂ ਸਾਰੇ ਈ ਮੰਨਦੇ ਨੇ
ਨਿੱਕੇ ਨਿੱਕੇ ਫਿਕਰ ਹੀ
ਏਸ ਸਰੀਰ ਨੂੰ ਭੰਨਦੇ ਨੇ
ਰੋਗ ਚਿੰਤਾ ਦਾ
ਏਸ ਸਰੀਰ ਨੂੰ ਲਾਓ ਨਾ ਮਿਤਰੋ
ਜਿਹੜਾ ਜਿੰਦਗੀ ਵਿਚ
ਦੁਖ ਆਇਆ
ਉਹਨੂੰ ਛੁਪਾਓ ਨਾ ਮਿਤਰੋ...
ਜਿਦੰਗੀ ਤੋਂ ਤੰਗ ਆਕੇ
ਤੂੰ ਕਹਿਨੈ ਮਰ ਜਾਵੇਂਗਾ
ਮਰ ਕੇ ਵੀ ਚੈਨ ਨਾ ਮਿਲਿਆ
ਤਾਂ ਫਿਰ ਕਿਥੇ ਜਾਵੇਂਗਾ
ਇਹੋ ਜਿਹੀ ਮਾੜੀ ਸੋਚ ਕਦੀ
ਦਿਲ ‘ਚ ਵਸਾਓ ਨਾ ਮਿਤਰੋ
ਜਿਹੜਾ ਜਿੰਦਗੀ ਵਿਚ ਦੁਖ ਆਇਆ
ਉਹਨੂੰ ਛੁਪਾਓ ਨਾ ਮਿਤਰੋ
ਕੱਲ੍ਹਾ ਕਦੇ ਬੈਠ ਕੇ ਸੋਚੀਂ
ਕੀ ਤੂੰ ਲੈ ਕੇ ਆਇਆ ਸੀ
ਜੋ ਕੁਝ ਵੀ ਤੇਰਾ ਰੁੜਿ੍ਹਆ
ਉਹ ਸਭ ਇਥੋਂ ਕਮਾਇਆ ਸੀ
ਨਿੱਕੀ ਨਿੱਕੀ ਗੱਲ ਵਿਚ
ਜਾਨ ਫਸਾਓ ਨਾ ਮਿਤਰੋ
ਜੋ ਜਿੰਦਗੀ ਵਿਚ ਦੁਖ ਆਇਆ
ਉਹਨੂੰ ਛੁਪਾਓ ਨਾ ਮਿਤਰੋ
ਸ਼ੁਸ਼ਾਂਤ ਜਿਹੇ ਹੀਰੋ
ਜਦ ਡਿਪਰੈਸ਼ਨ ਲੈ ਜਾਂਦੇ
ਹੀਰਾ ਨਿਰਮੋਲਕ ਜੀਵਨ
ਜਿਸਨੂੰ ਅਲਵਿਦਾ ਕਹਿ ਜਾਂਦੇ
ਦਿਲ ਦੇ ਦੁਖੜੇ ਯਾਰਾਂ
ਕੋਲੋਂ ਲੁਕਾਓ ਨਾ ਮਿਤਰੋ
ਜਿਹੜਾ ਜਿੰਦਗੀ ਵਿਚ ਦੁਖ ਆਇਆ
ਉਹਨੂੰ ਛੁਪਾਓ ਨਾ ਮਿਤਰੋ...
ਗੱਲ ਕਿਰਪਾਲ ਦੀ ਚੰਗੀ
ਜੇ ਲੱਗੇ ਤਾਂ ਮੰਨ ਲੈਣਾ
ਡੋਲਦੇ ਹੋਏ ਮਨ ਨੂੰ
ਗੁਰੂ ਚਰਨਾਂ ਵਿਚ ਬੰਨ੍ਹ ਲੈਣਾ
ਡੋਰੀ ਓਹਦੇ ਹੱਥ ਫੜਾਕੇ
ਫੇਰ ਛੁਡਾਓ ਨਾ ਮਿਤਰੋ
ਜਿਹੜਾ ਜਿੰਦਗੀ ਵਿਚ
ਦੁਖ ਆਇਆ
ਉਹਨੂੰ ਛੁਪਾਓ ਨਾ ਮਿਤਰੋ
......
ਪਿਆਰ ਤੇ ਸਤਿਕਾਰ ਸਹਿਤ,
ਡਿਪਰੈਸ਼ਨ ਵਿਚ ਆਏ
ਦੋਸਤਾਂ ਦੇ ਨਾਮ...
ਵਲੋਂ:
ਕਿਰਪਾਲ ਸਿੰਘ ਕਾਲੜਾ
ਐਡਵੋਕੇਟ , ਲੁਧਿਆਣਾ
ਮੋਬ.9814245699
ਮਿਤੀ 16.6.2020