ਹੁਣ .
ਉਡੀਕ ਕਿਉਂ ਰਿਹਾ ਹੁਣ ?
ਉਦੋਂ ਤਾਂ ਛੱਡ ਆਇਆ ਸੀ
ਉਮੀਦ ਕਿਉਂ ਲਾ ਰਿਹਾ ਹੁਣ ?
ਉਦੋਂ ਤਾਂ ਸੱਭ ਤੋੜ ਆਇਆ ਸੀ
ਸੁਪਨੇ ਕਿਉਂ ਬੁਣ ਰਿਹਾ ਹੁਣ ?
ਉਦੋਂ ਤਾਂ ਕੱਚੀ ਨਿੰਦਰੇ ਉਠਾ ਆਇਆ ਸੀ
ਬੀਤੀਆਂ ਗੱਲਾਂ ਕਿਉਂ ਦੋਹਰਾ ਰਿਹਾ ਹੁਣ ?
ਉਦੋਂ ਤਾਂ ਸੱਭ ਭੁੱਲ ਆਇਆ ਸੀ
ਨਾਲ ਚੱਲਣ ਨੂੰ ਕਿਉਂ ਕਹਿ ਰਿਹਾ ਹੁਣ ?
ਉਦੋਂ ਤਾਂ ਰਾਹ ਬਦਲ ਆਇਆ ਸੀ
ਇੱਕ ਵਾ-ਵਰੋਲ਼ੇ ਵਾਂਗੂ ਹੱਸਦੇ ਨੂੰ
ਕਰ ਸ਼ਾਂਤ ਤੂੰ ਆਇਆ ਸੀ
ਤੈਨੂੰ ਕੀ ਪਤਾ ਇੱਕ ਬੰਜਰ ਜ਼ਮੀਨ ਤੇ
ਕਿਵੇਂ ਮੁੜ ਜੀਣ ਦਾ ਫੁੱਲ ਮੈਂ ਲਾਇਆ ਸੀ
ਖ਼ੁਦ ਨੂੰ ਅੰਦਰ ਲੁਕੋ ਕਿੱਤੇ
ਪਤਾ ਨੀ ਕਿੰਨਾ ਕੁ ਆਪ ਨੂੰ ਅਜ਼ਮਾਇਆ ਸੀ
ਜਾਹ ਮਰ-ਮੁੱਕਿਆ ਹੁਣ ਫ਼ਰਕ ਨੀ ਪੈਂਦਾ
ਉਦੋਂ ਤਾਂ ਪ੍ਰੀਤ ਨੂੰ ਕਰ ਦਫ਼ਨ ਤੂੰ ਆਇਆ ਸੀ