ਆਖਿਰ ਕਿਵੇਂ.
ਹੱਸਦੀ ਸ਼ਕਲ ਵਿੱਚੋ ਅੰਦਰੋਂ ਕੁਰਲਾਂਦਾ ਹੈ ਉਹ,
ਦੱਸਦਾ ਹੈ ਤਾਂ ਮਰਦਾ ਹੈ ਨਾ ਕੁੱਝ ਜਤਲਾਂਦਾ ਹੈ ਉਹ|
ਚਿਹਰੇ ਪਿੱਛੇ ਦਿਲ ਲਈ ਕਿਉਂ ਨਹੀਂ ਵਿੱਕ ਜਾਂਦਾ ਹੈ ਉਹ,
ਕਿਸੇ ਦਾ ਦਿਲ ਤੋੜ ਕੇ ਕਿਵੇਂ ਮੁਸਕੁਰਾਉਂਦਾ ਹੈ ਉਹ|
ਸਾਹਾਂ ਦੀ ਗਤੀ ਵੀ ਤੇਜ਼ ਹੋ ਜਾਂਦੀ,
ਮੌਤ ਹੀ ਸ਼ਾਇਦ ਫਿਰ ਉਸਦੀ ਬਣ ਪਾਂਦੀ|
ਕਿੰਨੀ ਵਾਰੀ ਜਰੇਗਾ ਉਹ,
ਉਨੀ ਹੀ ਵਾਰੀ ਮਰੇਗਾ ਉਹ|
ਜਰਦੇ ਜ਼ਖ਼ਮ ਅੱਜ ਪੀੜ ਬਣ ਜਾਣੇ ਨੇ,
ਕਹਿੰਦਾ ਹੈ ਤਾਂ ਉਹ ਕਿ ਮੌਤ ਨਾਲ ਸਭ ਦੁੱਖ ਮਿੱਟ ਜਾਣੇ ਨੇ|
ਇਸ਼ਕ ਦੇ ਦੁੱਖਾਂ ਦਾ ਨਾ ਅੰਤ ਕੋਈ,
ਅੱਜ ਸਾਰੀ ਕਾਇਨਾਤ ਮੁਹੱਬਤ ਟੁੱਟਣ ਵਿੱਚ ਰੋਈ|
-ਸ਼ਿਵਮ ਮਹਾਜਨ