ਬਾਪੂ / ਪਾਲੀ .

ਬਾਪੂ

ਕਦੇ ਕੋਈ ਬਾਪ ਦਾ ਕਰਜ਼ ਨੀ ਮੋੜ ਸਕਦਾ,

ਭਾਵੇਂ ਪੁੱਤ ਲੱਖਾਂ ਕਰੋੜਾਂ ਦਾ ਸ਼ਾਹੂਕਾਰ ਹੋਵੇ।

ਕੋਈ ਸੰਘਣੀ ਛਾਂ ਨੀ ਦੇ ਸਕਦਾ ਪਿਤਾ ਵਰਗੀ,

ਚਾਹੇ ਲੱਖ ਰਿਸ਼ਤੇਦਾਰਾਂ ਦਾ ਪਿਆਰ ਹੋਵੇ।

ਸਾਹਮਣੇ ਮੁਸੀਬਤਾਂ ਦੇ ਹਿੱਕ ਤਾਣ ਖੜ ਜਾਦਾਂ,

ਚਾਹੇ ਮੇਰੇ ਬੱਚਿਆਂ ਦੀ ਕਦੇ ਨਾ ਹਾਰ ਹੋਵੇ।

ਤਨ ਬੁੱਢੜਾ ਹੋਜੇ ਤਾਂ ਵੀ ਚੁੱਕ ਤੁਰਦਾ,

ਗੱਠੜੀ ਜ਼ਿੰਮੇਵਾਰੀਆਂ ਦੀ ਚ ਕਿੰਨਾ ਵੀ ਭਾਰ ਹੋਵੇ।

ਨਾ ਆਖੀ ਬੁੱਢੜਾ ਕਦੇ ਕੀ ਤੈਨੂੰ ਮੱਤ ਹੈ ਨੀ,

ਬੰਦਾ ਜ਼ਰ ਜਾਦਾਂ ਦੁੱਖ ,ਨਾ ਜਿਲਤ ਸਹਾਰ ਹੋਵੇ।

ਚੇਤਾ ਭੁੱਲਜੇ ਜੋ ਪਿਤਾ, ਗੁਰੂ ਤੇ ਰੱਬ ਦਾ ਜੀ,

ਮੰਜ਼ਿਲ ਪਾ ਸਕਦਾ ਨੀ,ਕੈਡਾ ਵੀ ਉਡਾਰ ਹੋਵੇ।

ਪਾਲ਼ੀ.ਕਰਜ਼ਦਾਰ ਬਾਪੂ ਤੇਰੀਆਂ ਰਹਿਮਤਾਂ ਦਾ,

ਬਸ ਤੇਰਾ ਹੱਥ ਮੇਰੇ ਸਿਰ ਤੇ ਹਰ ਵਾਰ ਹੋਵੇ।

-ਪਾਲ਼ੀ