ਬਾਪੂ ਤੇਰਾ ਦਿਤਾ ਪਿਆਰ / ਕਿਰਪਾਲ ਸਿੰਘ ਕਾਲੜਾ .

 

ਬਾਪੂ ਤੇਰਾ ਦਿਤਾ ਪਿਆਰ,

ਸਾਨੂੰ ਬੜਾ ਯਾਦ ਆਉਂਦਾ ਹੈ 

ਤੇਰਾ ਚਾਅ ਤੇ ਮਲ੍ਹਾਰ

ਸਾਨੂੰ ਬੜਾ ਯਾਦ ਆਉਂਦਾ ਹੈ


ਕਰ ਕੇ ਤੂੰ ਮਿਹਨਤਾਂ

ਕਿਵੇਂ ਸੀ ਸਾਨੂੰ ਪਾਲ਼ਿਆ

ਮੋਢੇ ਤੇ ਬਿਠਾ ਕੇ

ਸਾਨੂੰ ਮੇਲਾ ਸੀ ਦਿਖਾਲ਼ਿਆ 

ਉਹ ਲੱਡੂ ਤੇ ਜਲੇਬੀਆਂ 

ਬਜ਼ਾਰ ਯਾਦ ਆਉਂਦਾ ਹੈ

ਬਾਪੂ ਤੇਰਾ ਦਿਤਾ ਪਿਆਰ,

ਸਾਨੂੰ ਬੜਾ ਯਾਦ ਆਉਂਦਾ ਹੈ


ਤਨਖਾਹ ਸੀ ਬੜੀ ਥੋੜੀ

ਬੜਾ ਮੁਸ਼ਕਲ ਗੁਜ਼ਾਰਾ ਸੀ

ਸਾਨੂੰ ਨਹੀ ਸੀ ਪਰਵਾਹ

ਸਿਰ ਤੇ ਬਾਪੂ ਦਾ ਸਹਾਰਾ ਸੀ

ਸਾਡਾ ਪਿਆਰਾ ਪਰਿਵਾਰ

ਸਾਨੂੰ ਬੜਾ ਯਾਦ ਆਉਂਦਾ ਹੈ..

ਬਾਪੂ ਤੇਰਾ ਦਿਤਾ ਪਿਆਰ,

ਸਾਨੂੰ ਬੜਾ ਯਾਦ ਆਉਂਦਾ ਹੈ


ਜਦੋਂ ਝਿੜਕਦੀ ਸੀ ਮਾਂ

ਓਦੋਂ ਬਾਪੂ ਹੀ ਬਚਾਓਂਦਾ ਸੀ

‘ਆਹ ਤਾਂ ਛਿੰਦਾ ਪੁਤ ਹੈ ਮੇਰਾ’

ਕਹਿਕੇ ਗਲ਼ ਨਾਲ ਲਾਓਂਦਾ ਸੀ

ਗਲ਼ ਬਾਂਹਵਾ ਦਾ ਓਹ ਹਾਰ

ਸਾਨੂੰ ਬੜਾ ਯਾਦ ਆਉਂਦਾ ਹੈ...

ਬਾਪੂ ਤੇਰਾ ਦਿਤਾ ਪਿਆਰ,

ਸਾਨੂੰ ਬੜਾ ਯਾਦ ਆਉਂਦਾ ਹੈ


ਮਾਂ ਬਾਪ ਦਾ ਪਿਆਰ

ਕਹਿੰਦੇ ਭਾਗਾਂ ਨਾਲ ਮਿਲਦਾ

ਰੱਬ ਦੀ ਰਜ਼ਾ ਤੋਂ ਬਿਨਾ

ਪੱਤਾ ਵੀ ਨਹੀਂ ਹਿਲਦਾ

ਤੇਰਾ ਸੱਚਾ ਸੁੱਚਾ ਨਾਮ

‘ਕਰਤਾਰ’ ਯਾਦ ਆਓਂਦਾ ਹੈ

ਬਾਪੂ ਤੇਰਾ ਦਿਤਾ ਪਿਆਰ,

ਸਾਨੂੰ ਬੜਾ ਯਾਦ ਆਉਂਦਾ ਹੈ

ਤੇਰਾ ਚਾਅ ਤੇ ਮਲ੍ਹਾਰ

ਸਾਨੂੰ ਬੜਾ ਯਾਦ ਆਉਂਦਾ ਹੈ


ਕਿਰਪਾਲ ਸਿੰਘ ਕਾਲੜਾ

ਐਡਵੋਕੇਟ, ਲੁਧਿਆਣਾ

Mob 98142 45699

Dt. 21.6.2020