ਸੰਗਲ ਕਰੋਨੇ ਪਾਇਆ ਏਸ ਵਾਰੀ ਪੈਰਾਂ ਵਿਚa.

ਸੰਗਲ ਕਰੋਨੇ ਪਾਇਆ

ਏਸ ਵਾਰੀ 

ਜੂਨ ਤੇ ਜੁਲਾਈ 

ਅਸੀਂ ਰਹਿੰਦੇ ਸੀਗੇ ਸੈਰਾਂ ਵਿਚ

ਘੁੰਮਣ ਘੁੰਮਾਉਣ ਦੇ 

ਸ਼ੌਕੀਨ ਹਾਂ ਪੰਜਾਬੀ ਪਰ

ਸੰਗਲ ਕਰੋਨੇ ਪਾਇਆ 

ਏਸ ਵਾਰੀ ਪੈਰਾਂ ਵਿਚ..

 

ਬੜੇ ਦਿਨ ਪਹਿਲਾ

ਖਿਚ ਲੈਂਦੇ ਸੀ ਤਿਆਰੀਆਂ

ਦੂਰ ਦੂਰ ਤੱਕ ਦਿਲ

ਲਾਉਂਦਾ ਸੀ ਉਡਾਰੀਆਂ

ਯਾ ਤਾਂ ਦਿਨ ਬੀਤਦੇ ਸੀ

ਪਹਾੜਾਂ ਦੀਆਂ ਵਾਦੀਆ ਚ

ਜਾਂ ਨੀਲੇ ਨੀਲੇ ਪਾਣੀ ਵਾਲੇ

ਸਾਗਰ ਦੀਆਂ ਲਹਿਰਾਂ ਵਿਚ

ਘੁੰਮਣ ਘੁੰਮਾਉਣ ਦੇ 

ਸ਼ੌਕੀਨ ਹਾਂ ਪੰਜਾਬੀ ਪਰ

ਸੰਗਲ ਕਰੋਨੇ ਪਾਇਆ 

ਏਸ ਵਾਰੀ ਪੈਰਾਂ ਵਿਚ..

 

ਛੁਟੀਆਂ ਦਾ ਵੱਖਰਾ

ਸਵਾਦ ਹੁੰਦਾ ਸੀ

ਸੁਹਰੇ ਪੇਕੇ ਜਾਣ ਦਾ

ਰਿਵਾਜ਼ ਹੁੰਦਾ ਸੀ

ਦੋਹਤੇ,ਪੋਤੇ ਨੂਹਾਂ

ਧੀਆਂ ਪਿੰਡ ਆਉਦੀਆਂ

ਨਾਨੀਆਂ ਤੇ ਦਾਦੀਆਂ

ਨੂੰ ਠੰਡ ਪਾਉਂਦੀਆਂ

ਫਰਕ ਨਹੀਂ ਸੀ

ਕੋਈ ਆਪਣੇ ਤੇ ਗੈਰਾਂ ਵਿਚ

ਘੁੰਮਣ ਘੁੰਮਾਉਣ ਦੇ 

ਸ਼ੌਕੀਨ ਹਾਂ ਪੰਜਾਬੀ ਪਰ

ਸੰਗਲ ਕਰੋਨੇ ਪਾਇਆ 

ਏਸ ਵਾਰੀ ਪੈਰਾਂ ਵਿਚ..

 

ਸ਼ਹਿਰਾਂ ਵਿਚ ਭਾਂਵੇਂ

ਹੁੰਦੇ ਏ ਸੀ ਚਲਦੇ

ਪਿੰਡਾਂ ਵਿਚ ਪਿਪਲ 

ਸੀ ਹਵਾ ਝਲਦੇ

ਸ਼ਹਿਰੀ ਮੁੰਡੇ ਨਾਹਉਂਦੇ

ਸੀਗੇ ਪੂਲਾਂ ਚ ਯਾ ਬੀਚਾਂ ਵਿਚ

ਪਿੰਡਾਂ ਵਾਲੇ ਪਿੰਡਾਂ ਦਿਆਂ

ਸੂਇਆਂ ਅਤੇ ਨਹਿਰਾਂ ਵਿਚ

ਘੁੰਮਣ ਘੁੰਮਾਉਣ ਦੇ 

ਸ਼ੌਕੀਨ ਹਾਂ ਪੰਜਾਬੀ ਪਰ

ਸੰਗਲ ਕਰੋਨੇ ਪਾਇਆ 

ਏਸ ਵਾਰੀ ਪੈਰਾਂ ਵਿਚ..

 

ਮੰਨੋ ‘ਕਿਰਪਾਲ’ ਹੁਣ

ਦੜ੍ਹ ਵੱਟ ਲਓ

ਮਾੜਾ ਇਹ ਕਰੋਨੇ ਵਾਲਾ

ਸਮਾਂ ਕੱਟ ਲਓ

ਕਰੋ ਨਿਯਮਾਂ ਦੀ ਪਾਲਣਾ

ਤੇ ਮਾਸਕ ਲਗਾਓ

ਰੱਖੋ ਦੂਰੀਆਂ ਬਣਾਕੇ

ਨਾਹੀ ਜੱਫੀ ਸ਼ੱਫੀ ਪਾਓ

ਨਾਲੇ ਲੈਣਾ ਕੀ ਹੈ ਬਾਹਰ ਜਾਕੇ

ਤੱਤੀਆਂ ਦੁਪਹਿਰਾਂ ਵਿਚ

ਘੁੰਮਣ ਘੁੰਮਾਉਣ ਦੇ 

ਸ਼ੌਕੀਨ ਹਾਂ ਪੰਜਾਬੀ ਪਰ

ਸੰਗਲ ਕਰੋਨੇ ਪਾਇਆ 

ਏਸ ਵਾਰੀ ਪੈਰਾਂ ਵਿਚ..

ਜੂਨ ਤੇ ਜੁਲਾਈ 

ਅਸੀਂ ਰਹਿੰਦੇ ਸੀਗੇ ਸੈਰਾਂ ਵਿਚ

ਘੁੰਮਣ ਘੁੰਮਾਉਣ ਦੇ 

ਸ਼ੌਕੀਨ ਹਾਂ ਪੰਜਾਬੀ ਪਰ

ਸੰਗਲ ਕਰੋਨੇ ਪਾਇਆ 

ਏਸ ਵਾਰੀ ਪੈਰਾਂ ਵਿਚ..

Get 

- ਕਿਰਪਾਲ ਸਿੰਘ ਕਾਲੜਾ

ਐਡਵੋਕੇਟ, ਲੁਧਿਆਣਾ

Mob 98142 45699

Dt. 25.6.2020