ਕੀ ਬਣੂ ਦੁਨੀਆਂ ਦਾ.

ਕੀ ਬਣੂ ਦੁਨੀਆਂ ਦਾ

ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ

ਕੀ ਬਣੂ ਦੁਨੀਆਂ ਦਾ

 

ਭੁਲ ਗਈਆਂ ਕਿਟੀਆਂ

ਤੰਬੋਲੇ ਭੁਲ ਗਏ

ਮਾਹੀਏ ਗਿਧੇ ਭੰਗੜੇ

 ‘ਤੇ ਢੋਲੇ ਭੁਲ ਗਏ

ਢਾਬੇ ਹੋਟਲਾਂ ਤੇ ਬਹਿਕੇ

ਖਾਣਾ ਭੁਲ ਗਏ

ਭੁਲ ਗਏ ਡੀਜਿਆਂ ਦੇ ਗਾਣੇ

ਕੀ ਬਣੂ ਦੁਨੀਆ ਦਾ

ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ

ਕੀ ਬਣੂ ਦੁਨੀਆਂ ਦਾ

 

ਕਿਹੋ ਜਿਹਾ ਨਵਾਂ 

ਇਹ ਸਾਲ ਚੜਿ੍ਹਆ

ਕਿਥੋਂ ਇਹ ਕਰੋਨਾ

ਸਾਡੇ ਆਣ ਵੜਿਆ

ਨਾ ਇਹਦਾ ਭੇਤ

ਨਾ ਇਲਾਜ ਇਸਦਾ

ਨਾ ਹੀ ਕੋਈ ਲੱਭਦਾ

ਜਵਾਬ ਇਸਦਾ

ਲੱਭੀ ਨਾ ਦਵਾਈ

ਵਿਗਿਆਨੀ ਅੱਕ ਗਏ

ਗਿਣ ਗਿਣ ਮੌਤਾਂ

ਸ਼ਮਸ਼ਾਨ ਥੱਕ ਗਏ

ਮਾਪੇ ਤੁਰ ਗਏ

ਕਈ ਛੱਡ ਕੇ ਨਿਆਣੇ

ਕੀ ਬਣੂ ਦੁਨੀਆਂ ਦਾ

ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ

ਕੀ ਬਣੂ ਦੁਨੀਆਂ ਦਾ

 

ਕਈ ਮਰੇ ਰੋਗ ਨਾਲ

ਕਈ ਤਾਂ ਭੁਖੇ ਮਰ ਗਏ

ਲੰਬੇ ਲੰਬੇ ਲਾਕਡਾਊਨ

ਬਰਬਾਦ ਕਰ ਗਏ

ਰੁਕ ਗਈਆਂ ਗੱਡੀਆਂ

ਜਹਾਜ਼ ਰੁਕ ਗਏ

ਆਈ ਇਹੋ ਜਿਹੀ ਕਰੋਪੀ

ਵੱਡੇ ਵੱਡੇ ਝੁਕ ਗਏ

ਭੱਜੇ ਜੋਤਸ਼ੀ

ਜੋ ਬਣਦੇ ਸੀ ‘ਸਿਆਣੇ’

ਕੀ ਬਣੂ ਦੁਨੀਆਂ ਦਾ

ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ

ਕੀ ਬਣੂ ਦੁਨੀਆ ਦਾ

 

ਗੱਲ ਸੁਣੋ ਭੈਣੋ ਭਾਈਓ

ਘਬਰਾਇਉ ਨਾ ਤੁਸੀਂ

ਬਿਨਾ ਕੰਮੋਂ ਬਾਹਰ

ਕਿਤੇ ਜਾਇਉ ਨਾ ਤੁਸੀਂ

ਕਰੋ ਯੋਗਾ ਤੇ

ਸਰੀਰ ਰੱਖੋ ਕਾਇਮ ਦੋਸਤੋ

ਵਾਧੂ ਦਿਲਾਂ ਵਿਚੋਂ

ਕੱਢ ਦਿਓ ਵਹਿਮ ਦੋਸਤੋ

‘ਕਿਰਪਾਲ’ ਉਹਦੀਆਂ

ਆਪ ਓਹੀ ਜਾਣੇ

ਕੀ ਬਣੂ ਦੁਨੀਆ ਦਾ

ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ

ਕੀ ਬਣੂ ਦੁਨੀਆ ਦਾ....

 

ਪਿਆਰ ਸਹਿਤ,

ਕਿਰਪਾਲ ਸਿੰਘ ਕਾਲੜਾ

ਐਡਵੋਕੇਟ, ਲੁਧਿਆਣਾ

Mob 98142 45699

Dt. 27.6.2020