ਹੌਸਲਾ ਨਾ ਹਾਰੀਂ/ ਪਾਲੀ ਸੋਮਪਾਲ .

........... ....ਹੌਸਲਾ ਨਾ ਹਾਰੀਂ..............

ਮੁਸੀਬਤਾਂ ਨਾਲ ਜ਼ਿੰਦਗੀ ਦੀ ਯਾਰੀ ਹੁੰਦੀ ਪੱਕੀ,

ਜੋ ਰਹਿਣ ਕਰਦੇ ਯਤਨ, ਪਾ ਲੈਂਦੇ ਨੇ ਤਰੱਕੀ।

ਅਸਮਾਨ ਉਹ ਨੇ ਛੁੰਹਦੇ, ਲਾਉਂਦੇ ਉੱਚੀ ਜੋ ਉਡਾਰੀ, 

ਭਾਵੇਂ ਮੰਜ਼ਿਲਾਂ ਨੇ ਦੂਰ, ਪਰ ਹੌਸਲਾ ਨਾ ਹਾਰੀਂ।


ਹੋਵੇ ਦਿਲ ਵਿੱਚ ਮੰਜ਼ਿਲਾਂ ਨੂੰ ਪਾਉਣ ਵਾਲੀ ਤਾਂਘ,

ਜਜ਼ਬਾਤ ਉੱਠਦੇ ਨੇ ਜਦੋਂ ਭਾਂਬੜਾਂ ਦੇ ਵਾਂਗ।

ਉਦੋਂ ਹੌਸਲੇ ਮਘਾਉਂਦੀ ਖ਼ਾਬਾਂ ਵਾਲੀ ਚੰਗਿਆੜੀ, 

ਭਾਵੇਂ ਮੰਜ਼ਿਲਾਂ ਨੇ ਦੂਰ ਪਰ...................


ਕਦੋਂ ਤੱਕ ਕਾਲੇ ਬੱਦਲਾਂ ਨੇ ਛੁਪਾਉਣਾ ਏ ਅਕਾਸ਼,

ਦਿਨ ਨਵੇਂ ਵੀ ਨੇ ਆਉਣੇ, ਬਸ ਬੱਝੀ ਰੱਖੀਂ ਆਸ।

ਇੱਕ ਦਿਨ ਮੁੱਕ ਜਾਣੀ ਕਾਲ਼ੀ ਰਾਤ ਅੰਧਿਆਰੀ,

ਭਾਵੇਂ ਮੰਜ਼ਿਲਾਂ ਨੇ ਦੂਰ ਪਰ...................


ਇਨ੍ਹਾਂ ਔਕੜਾਂ ਨੇ ਰਾਹ ਤੇਰੇ ਰੋਕਦੇ ਹੀ ਰਹਿਣੇ,

ਦਿਨ ਕੁਝ ਕੁ ਨੇ 'ਪਾਲੀ' ਤੇਰੇ ਔਖ ਦੇ ਹੀ ਰਹਿਣੇ।

ਜਦੋਂ ਜਿੱਤ ਲਏ ਨਿਸ਼ਾਨੇ ਦੇਖੀਂ ਖੁਸ਼ੀ ਦੀ ਖੁਮਾਰੀ,

ਭਾਵੇਂ ਮੰਜ਼ਿਲਾਂ ਨੇ ਦੂਰ ਪਰ....................

                        ਪਾਲੀ (ਸੋਮਪਾਲ)

                        9855994863