ਕੋਈ ਬਦਲ ਨਹੀਂ ਸਕਦਾ ਲਿਖੇ ਨਸੀਬ ਨੂੰ .

ਕੋਈ ਬਦਲ ਨਹੀਂ ਸਕਦਾ

ਲਿਖੇ ਨਸੀਬ ਨੂੰ

✍✍✍✍✍✍✍


ਨਫਰਤ ਕਰੋ ਨਾ ਦੋਸਤੋ

ਕਿਸੇ ਵੀ ਮਰੀਜ਼ ਨੂੰ

ਕੋਈ ਬਦਲ ਨਹੀਂ ਸਕਦਾ

ਲਿਖੇ ਨਸੀਬ ਨੂੰ...


ਜੀਣਾ ਪਵੇਗਾ ਓਸਨੂੰ

ਜੋ ਦੁਨੀਆ ਤੇ ਆ ਗਿਆ

ਜੋ ਲਿਖਿਆ ਵਿਚ ਮੁਕੱਦਰਾਂ

ਉਹ ਦੁਖ ਸੁਖ ਪਾ ਗਿਆ

ਰੱਬ ਗਿਣ ਕੇ ਸਾਹ ਦੇਂਦਾ ਹੈ

ਹਰ ਅਮੀਰ ਗਰੀਬ ਨੂੰ

ਕੋਈ ਬਦਲ ਨਹੀਂ ਸਕਦਾ

ਲਿਖੇ ਨਸੀਬ ਨੂੰ...


ਕੀ ਹੋਇਆ ਜੇ ਹਮਸਾਇਆ

ਕੋਈ ਬੀਮਾਰ ਹੋ ਗਿਆ

ਪਰ ਇਉੰ ਨਾ ਵੇਖੋ ਘੂਰ ਕੇ

ਕਿ  ਕੋਈ ਗਦਾਰ ਹੋ ਗਿਆ

ਉਹ ਵੀ ਤਾਂ ਰੱਖੂ ਯਾਦ 

ਤੈਨੂੰ ਚਸ਼ਮਦੀਦ ਨੂੰ

ਕੋਈ ਬਦਲ ਨਹੀਂ ਸਕਦਾ

ਲਿਖੇ ਨਸੀਬ ਨੂੰ....


ਬਣਾਓ ਨਾ ਉਸ ਦੀ ਵੀਡੀਓ

ਨਾ ਭੰਡੀ ਪ੍ਰਚਾਰ ਕਰੋ

ਜੇ ਹੋ ਸਕੇ ਤਾਂ ਏਸ ਵਕਤ

ਹਮਦਰਦੀ ਦਾ ਇਜ਼ਹਾਰ ਕਰੋ

ਓਪਰਾ ਨਾ ਕਦੀ ਵੀ

ਲੱਗਣ ਦਿਓ ਐਸੇ ਰਕੀਬ ਨੂੰ

ਕੋਈ ਬਦਲ ਨਹੀਂ ਸਕਦਾ

ਲਿਖੇ ਨਸੀਬ ਨੂੰ....


ਔਖੀ ਘੜੀ ਜੋ ਆਈ ਓਸ ਤੇ

ਉਹ ਕਿਸੇ ਤੇ ਵੀ ਆ ਸਕਦੀ

ਪਰ ਇਨਸਾਨੀਅਤ ਇਨਸਾਨ ਚੋਂ

‘ਕਿਰਪਾਲ’ ਜਾ ਨਹੀਂ ਸਕਦੀ

ਸੂਲੀ ਚੜ੍ਹ ਕੇ ਵੀ ਪਰਵਾਨਾ

ਚੁੰਮ ਸਕਦੈ ਸਲੀਬ ਨੂੰ

ਕੋਈ ਬਦਲ ਨਹੀਂ ਸਕਦਾ

ਲਿਖੇ ਨਸੀਬ ਨੂੰ..

ਨਫਰਤ ਨਾ ਕਰੋ ਦੋਸਤੋ

ਕਿਸੇ ਵੀ ਮਰੀਜ਼ ਨੂੰ

ਕੋਈ ਬਦਲ ਨਹੀਂ ਸਕਦਾ

ਲਿਖੇ ਨਸੀਬ ਨੂੰ......



ਪਿਆਰ ਸਹਿਤ,

ਕਿਰਪਾਲ ਸਿੰਘ ਕਾਲੜਾ

ਐਡਵੋਕੇਟ, ਲੁਧਿਆਣਾ

Mob:98142 45699

Dt. 30.6.2020