ਕਰਜ਼.

 

ਇੱਕ ਕਰਜ਼ ਹੈ ਮਾਂ ਮੇਰੀ ਦਾ,

ਜਿਸ ਦੀ ਕੁੱਖੋਂ ਜਾਇਆ।

ਇੱਕ ਕਰਜ਼ ਹੈ ਬਾਪੂ ਦਾ,

ਜਿਸ ਨੇ ਜਗ ਦਿਖਾਇਆ।

ਇੱਕ ਕਰਜ਼ ਹੈ ਭੈਣਾਂ ਦਾ ਵੀ,

ਜਿਨ੍ਹਾਂ ਗੋਦੀ ਚੁੱਕ ਖਿਡਾਇਆ।

ਇੱਕ ਕਰਜ਼ ਹੈ ਵੀਰ ਮੇਰੇ ਦਾ,

ਜਿਸ ਨੇ ਨਾਲ ਖਿਡਾਇਆ।

ਕੁਝ ਕਰਜ਼ ਮੇਰੇ ਯਾਰਾਂ ਮਿੱਤਰਾਂ,

ਜਿਨ੍ਹਾਂ ਦੁੱਖ ਚ ਸਾਥ ਨਿਭਾਇਆ।

ਇੱਕ ਕਰਜ਼  ਮਹਿਬੂਬਾ ਕੀਤਾ,

ਜਿਸ ਪੱਲੇ ਬਿਰਹੋਂ ਪਾਇਆ।

ਬਾਕੀ ਕਰਜ਼ ਉਸਤਾਦਾਂ ਦਾ ਹੈ,

ਜਿਨ੍ਹਾਂ ਗਿਆਨ ਦਾ ਦੀਪ ਜਗਾਇਆ।

ਕਣ ਕਣ ਮੇਰਾ ਰੌਸ਼ਨ ਕਰਕੇ,

ਮੈਨੂੰ ਜਿਉਣ ਦੇ ਯੋਗ ਬਣਾਇਆ।

ਐਸੀ ਦਿੱਤੀ ਗਿਆਨ ਦੀ ਚਾਬੀ,

ਮੇਰੀ ਮੰਜ਼ਿਲ ਤੇ ਪਹੁੰਚਾਇਆ

ਖੁਦ ਬਣਿਆ ਹੁਣ ਗਿਆਨ ਦਾ ਦੀਪਕ

ਪਾਲ਼ੀ ਉਹਨਾਂ ਐਸਾ ਤੇਲ ਹੈ ਪਾਇਆ।

            ( ਪਾਲ਼ੀ.) 

               ਸੋਮਪਾਲ ਈ.ਟੀ.ਟੀ.ਅਧਿ.

                     9855994863