ਗ਼ਜ਼ਲ / ਅਸ਼ਵਨੀ ਜੇਤਲੀ .

ਅੰਦਰ ਲਿਖੀ ਜਾਂ ਬਾਹਰ ਲਿਖੀ

ਗ਼ਜ਼ਲ ਗੜੁੱਚੀ ਪਿਆਰ ਲਿਖੀ


ਮਰ ਨਾ ਜਾਵੇ ਸ਼ੇਅਰ ਪਿਆਸਾ 

ਇਸ ਲਈ ਜਲ ਦੀ ਧਾਰ ਲਿਖੀ


ਲੋਕਾਂ ਪੁੱਛਿਆ ਕਿੱਥੇ ਰਹਿਨੈ

ਤੇਰੇ ਦਿਲ ਦੀ ਠਾਹਰ ਲਿਖੀ


ਯਾਦਾਂ ਨੇ ਜਦ ਤੜਪਾਇਆ ਏ

ਹੰਝੂਆਂ ਦੀ ਇਕ ਧਾਰ ਲਿਖੀ


ਜਦੋਂ ਜ਼ੁਲਮ ਦੀ ਅੱਤ ਹੋਈ ਤਾਂ

ਹੱਕ ਦੀ ਚੁੱਕ ਤਲਵਾਰ ਲਿਖੀ


ਲਿਖ ਕਵੀਆ ਤੂੰ ਲੱਪ ਚਾਨਣ ਦੀ 

ਕਿਉਂ ਜਾਂਨੈਂ ਅੰਧਕਾਰ ਲਿਖੀ