ਕਵਿਤਾ / ਸੱਚੀ ਤਹਰੀਰ /ਅਸ਼ਵਨੀ ਜੇਤਲੀ.

 


ਉਹ ਤਾਂ ਤੇਰੇ ਅੰਦਰ ਹੈ ਬਾਹਰੋਂ ਨਾ ਤੂੰ ਭਾਲ

ਜਵਾਬ ਵੀ ਆਪੇ ਮਿਲ ਜਾਵਣਗੇ

ਅੰਦਰੋਂ ਕੱਢ ਸਵਾਲ


ਅੰਦਰੋਂ ਕੱਢ ਸਵਾਲ ਸੱਚੀਆਂ ਤਹਰੀਰਾਂ ਦੇ

ਸੱਚੇ ਹੋਵਣ ਬੋਲ ਸਦਾ ਫਕੀਰਾਂ ਦੇ


ਸਦਾ ਫਕੀਰਾਂ ਦੇ ਪਾਸੋਂ ਤੂੰ ਮੰਗੀਂ

ਖੈਰ ਲੋਕਾਈ ਦੀ

ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਦੀ


ਸਭ ਦਾ ਕਰੀਂ ਸਤਿਕਾਰ ਬਰਾਬਰ

ਭੇਦਭਾਵ ਨਾ ਰੱਖੀਂ

ਨਫ਼ਰਤ ਦੂਰ ਭਜਾਉਣੀ ਟੀਚਾ ਏਹੋ ਰੱਖੀਂ


ਟੀਚਾ ਏਹੋ ਰੱਖੀਂ ਵਿਸ਼ਵ ਵਿਚ ਫੈਲੇ ਭਾਈਚਾਰਾ

ਗਲਤੀਆਂ ਜੋ ਬੀਤੇ ਵਿਚ ਹੋਈਆਂ, ਹੋਣ ਨਾ ਹੁਣ ਦੋਬਾਰਾ