ਗਲੀ ਗਲੀ ਵਿਚ ਆਇਆ ਕੋਰੋਨਾ .

 


ਗਲੀ ਗਲੀ ਵਿਚ ਆਇਆ ਕਰੋਨਾ

ਹੁਣ ਤਾਂ ਕਰੋ ਬਚਾ ਵੇ ਲੋਕਾ

ਏਨਾ ਭੈੜਾ ਰੋਗ ਇਹ ਸੁਣਿਐ

ਕੋਈ ਨਹੀਂ ਉਪਾ ਵੇ ਲੋਕਾ


ਦੂਰ ਰਹੋ ਡਿਸਟੈਂਸਿੰਗ ਰਖੋ

ਨਾ ਕਿਸੇ ਦੇ ਨੇੜੇ ਜਾ ਵੇ ਲੋਕਾ

ਨਿਕਲੇਂ ਜਦ ਵੀ ਏਧਰ ਓਧਰ

ਮਾਸਕ ਹਮੇਸ਼ਾ ਲਾ ਵੇ ਲੋਕਾ


ਅਮੀਰ ਗਰੀਬ ਨਾ ਕੋਈ ਬਖਸ਼ਦਾ

ਨਾ ਹੀ ਉਮਰ ਦਾ ਭਾ ਵੇ ਲੋਕਾ

ਜਿਸ ਨੂੰ ਹੋ ਜਾਏ ਉਹੀ ਭੁਗਤੇ

ਦੂਜਾ ਕੋਲ ਸਕੇ ਨਾ ਜਾ ਵੇ ਲੋਕਾ


ਰਿਸ਼ਤੇ ਨਾਤੇ ਸਾਕ ਸਬੰਧੀਆਂ

ਸਾਰੇ ਦਏ ਭੁਲਾ ਵੇ ਲੋਕਾ

ਡੈਡ ਬਾਡੀ ਵੀ ਏਂਦਾ ਸੁਟਦੇ

ਰੱਬ ਨੂੰ ਦੇਣ ਰੁਵਾ ਵੇ ਲੋਕਾ


ਆਪ ਜੋ ਤੂੰ ਕੋਈ ਗਲਤੀ ਕੀਤੀ

ਪਰਿਵਾਰ ਨੂੰ ਮਿਲੂ ਸਜ਼ਾ ਵੇ ਲੋਕਾ

ਇਸ ਕਰਕੇ ਤੂੰ ਅੰਦਰ ਬਹਿ ਜਾ

ਸਭ ਕੁਝ ਭੁਲ ਭੁਲਾ ਵੇ ਲੋਕਾ


ਏਸ ਸਾਲ ਲਾਭ-ਹਾਨੀ ਨਾ ਸੋਚੀਂ

ਬਸ ਜਿੰਦਗੀ ਲਈਂ ਬਚਾ ਵੇ ਲੋਕਾ

ਜਿੰਦਗੀ ਬਚੀ ਤਾਂ ਸਭ ਕੁਝ ਬੱਚਜੂ

ਜੋ ਮਰਜ਼ੀ ਲਈਂ ਕਮਾ ਵੇ ਲੋਕਾ


ਰੱਖ ਸੰਜਮ ਤੇ ਮੰਨ ਹਦਾਇਤਾਂ

ਇਮੂਇਨਟੀ ਲੈ ਵਧਾ ਵੇ ਲੋਕਾ

ਛੱਡ ‘ਕਿਰਪਾਲ’ ਤੂੰ ਚਾਖੇ ਮਾਖੇ

ਖੁਰਾਕ ਨਰੋਈ ਖਾ ਵੇ ਲੋਕਾ


.......

ਪਿਆਰ ਸਹਿਤ,

ਕਿਰਪਾਲ ਸਿੰਘ ਕਾਲੜਾ

ਐਡਵੋਕੇਟ, ਲੁਧਿਆਣਾ

Mob 98142 45699

Dt. 7.7.2020