ਹੜ੍ਹ ਆਵੇ ਜਾਂ ਭੁਚਾਲ .

 


ਹੜ੍ਹ ਆਵੇ ਜਾਂ ਭੁਚਾਲ

ਕਿਤੇ ਫੈਲੇ ਕੋਈ ਬੀਮਾਰੀ

ਜਦੋੰ ਰੱਬ ਵੱਲ ਤੱਕਦੀ ਹੈ

ਦੁਨੀਆਂ ਇਹ ਸਾਰੀ


ਲੱਗੇ ਆ ਗਈ ਹੈ ਮਨੁਖਤਾ ‘ਤੇ

ਭੀੜ ਜਿਥੇ ਭਾਰੀ

ਓਥੇ ਪਹੁੰਚ ਜਾਂਦੇ

ਸਿੰਘ ਸਦਾ ਪਰਉਪਕਾਰੀ


ਦੁਖ ਲੈਂਦੇ ਨੇ ਵੰਡਾ

ਚੁਕ ਲੈਂਦੇ ਜਿੰਮੇਵਾਰੀ

ਸੇਵਾ ਵਿਰਸੇ ‘ਚ ਮਿਲੀ 

ਦਸ਼ਮੇਸ਼ ਪਿਤਾ ਤੋਂ ਸਰਦਾਰੀ


ਕੌਮ ਐਸੀ ਤੂੰ ਬਣਾਈ

ਜਿਹੜੀ ਜੱਗ ਤੋਂ ਨਿਆਰੀ

ਜਿਹਨੂੰ ਆਪਣਾ ਪਰਿਵਾਰ 

ਲੱਗੇ ਦੁਨੀਆ ਇਹ ਸਾਰੀ


ਸਾਲ 2020 ‘ਚ ਜਦੋਂ 

ਫੈਲੀ ਮਹਾਂਮਾਰੀ

ਇਹਨਾ ਮੂਹਰੇ ਹੋਕੇ ਕੀਤੀ 

ਉਦੋਂ ਸੇਵਾ ਵਾਰੋ ਵਾਰੀ


ਗੁਰੂ ਘਰਾਂ ਵਿਚੋਂ ਲੰਗਰ

ਅਤੁਟ ਵਰਤਾਇਆ

ਬੈਠ ਦੁਨੀਆ ਰਹੀ ਛੱਕਦੀ

ਜਿਹੜੀ ਹੋ ਗਈ ਸੀ ਲਾਚਾਰੀ

 

ਰਾਸ਼ਨ ਘਰ ਘਰ ਪਹੁੰਚਾਇਆ 

ਸੀ ਨਿਭਾਈ ਜਿੰਮੇਵਾਰੀ

ਸਰਕਾਰਾਂ ਥੱਕ ਹਾਰ ਗਈਆਂ

ਇਹ ਕੌਮ ਪਰ ਨਾ ਹਾਰੀ


ਭਲਾ ਸਰਬੱਤ ਦਾ ਮੰਗੇ

ਲੋਕੋ ਕੌਮ ਇਹ ਨਿਆਰੀ

‘ਕਿਰਪਾਲ’ ਦੋਖੀਆਂ ਤੋਂ ਜਾਂਦੀ ਨਾ ਪਰ ਇਹਦੀ ਚੜ੍ਹਤ ਸਹਾਰੀ