ਸੁਰਜਨ ਜ਼ੀਰਵੀ ਦੀ ਪੁਸਤਕ *ਆਓ ਸੱਚ ਜਾਣੀਏ* *ਚੇਤਨਾ ਪ੍ਰਕਾਸ਼ਨ* ਦੁਆਰਾ ਪ੍ਰਕਾਸ਼ਿਤ .
ਪੰਜਾਬੀ ਪੱਤਰਕਾਰੀ ਦਾ ਪੂਰਾ ਯੁਗ ਆਪਣੇ ਅੰਦਰ ਸਾਭੀਂ ਬੈਠੇ ਦਰਵੇਸ਼ ਅਤੇ ਨਿੱਡਰ ਪੱਤਰਕਾਰ 'ਸੁਰਜਨ ਜ਼ੀਰਵੀ' ਹੋਰਾਂ ਦੀ ਪੁਸਤਕ "ਆਓ ਸੱਚ ਜਾਣੀੲੇ" ਦਾ ਲੌਕ ਡਾਉਨ ਦੇ ਦਿਨਾਂ ਵਿੱਚ ਆਉਣਾ ਵੀ ਸ਼ੁਭ ਸ਼ਗਨ ਹੈ. 'ਜਤਿੰਦਰ ਪੰਨੂ 'ਜੀ ਦੀ ਸੰਪਾਦਕੀ ਨਾਲ ਸ਼ਿੰਗਾਰੀ ਅਤੇ 'ਇਕਬਾਲ ਮਾਹਿਲ ' ਜੀ ਦੀ ਭੱਜ ਨੱਠ ਤੋੰ ਬਾਅਦ ਤਿਆਰ ਕੀਤੀ ਪੁਸਤਕ ਦਾ ਸਵਾਗਤ ਹੈ. ਜ਼ੀਰਵੀ ਜੀ ਪੁਸਤਕ ਦਾ ਪਾਠਕ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ.ਅੱਜ ਦੇ ਮੌਜੂਦਾ ਗੋਦੀ ਮੀਡੀਆ ਤੇ ਪਿਛਲੀ ਸਦੀ ਦੀ ਪੱਤਰਕਾਰੀ ਦਾ ਫਰਕ ਸਹਿਜੇ ਹੀ ਦੇਖਣ ਨੂੰ ਮਿਲੇਗਾ.ਪੁਸਤਕ ਦਾ ਪ੍ਰਕਾਸ਼ਨ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ.