ਜਿੰਦਗੀ ਮਿਲੀ ਹੈ ਖੁਲਕੇ ਜੀਓ.
ਜਿੰਦਗੀ ਮਿਲੀ ਹੈ
ਖੁਲ ਕੇ ਜੀਓ
ਫਿਕਰ ਫਾਕੇ
ਸਭ ਭੁਲ ਕੇ ਜੀਓ
ਸਾਰਾ ਦਿਨ ਤੁਸੀਂ ਅੰਕੜੇ
ਗਿਣਦੇ ਰਹਿੰਦੇ ਹੋ
ਵਧੇ ਘਟੇ ਪੈਮਾਨੇ
ਮਿਣਦੇ ਰਹਿੰਦੇ ਹੋ
ਯਾਦ ਰੱਖੋ ਜਿੰਨੀ ਉਮਰ
ਓਨਾ ਹੀ ਜੀਣਾ ਹੈ
ਜ਼ਹਿਰ ਜਾਂ ਅਮਿ੍ਰਤ
ਭਾਗਾਂ ਵਿਚ ਜੋ ਪੀਣਾ ਹੈ
ਮੌਤ ਖੌਫ ਦੀਆਂ ਖਬਰਾਂ
ਸੁਣਨਾ ਛੱਡ ਦਿਓ
ਭੈ ਮਰਨੇ ਦਾ ਆਪਣੇ
ਦਿਲ ਚੋਂ ਕੱਢ ਦਿਓ
ਜੋ ਹੋਣਾ ਉਹ ਹਰ
ਹਾਲਤ ਵਿਚ ਹੋਣਾ ਹੈ
ਐਂਵੇਂ ਮਾੜਾ ਸੋਚ ਸੋਚ
ਕਿਉਂ ਰੋਣਾ ਹੈ
ਰੱਬ ਨੇ ਜਿੰਦਗੀ ਦਿਤੀ
ਸਾਨੂੰ ਮਾਨਣ ਲਈ
ਗੁਝੇ ਗਹਿਰੇ ਭੇਤ
ਕੁਦਰਤ ਦੇ ਜਾਨਣ ਲਈ
ਜੋ ਮਿਲਿਆ ਕੀਮਤੀ ਸਮਾਂ
ਹੱਸ ਖੇਡ enjoy ਕਰੋ
ਵਿਹਲੇ ਫਿਕਰਾਂ ਵਿਚ
ਨਾ ਇਹਨੂੰ destroy ਕਰੋ
ਫਿਕਰਮੰਦ ਤਾਂ ਮਰਨ ਤੋਂ
ਪਹਿਲਾਂ ਹੀ ਮਰ ਜਾਂਦਾ
‘ਮਰੂੰ’ ‘ਮਰੂੰ’ ਜਿਹੀ ਕਰਕੇ
ਸਾਹ ਪੂਰੇ ਕਰ ਜਾਂਦਾ
ਇਸ ਗੱਲ ਨੂੰ ‘ਕਿਰਪਾਲ’
ਵੀ ਬਿਹਤਰ ਜਾਣਦਾ ਹੈ
ਜਿੰਦਾ-ਦਿਲ ਇਨਸਾਨ ਹੀ
ਜਿੰਦਗੀ ਮਾਣਦਾ ਹੈ..
......
ਪਿਆਰ ਸਹਿਤ,
ਕਿਰਪਾਲ ਸਿੰਘ ਕਾਲੜਾ
ਐਡਵੋਕੇਟ, ਲੁਧਿਆਣਾ
Mob 98142 45699
Dt.13.7.2020