ਗ਼ਜ਼ਲ / ਕੇ. ਮਨਜੀਤ .
ਕਿਸ ਨੇ ਅੱਜ ਮੇਰਾ ਬੂਹਾ ਖੜਕਾਇਆ ਹੈ
ਸ਼ਾਇਦ ਡਾਕੀਆ ਚਿੱਠੀ ਲੈ ਕੇ ਆਇਆ ਹੈ
ਬੱਚੇ ਗਲੀਆਂ ਵਿਚ ਰੌਲਾ ਪਾਈ ਜਾਂਦੇ ਨੇ
ਹੱਸੋ, ਖੇਡੋ, ਨੱਚੋ ਸਾਵਨ ਆਇਆ ਹੈ
ਸਾਵਨ ਦੇ ਵਿਚ ਮਿਲ ਪੈਂਦੇ ਵਿਛੜੇ ਵੀ
ਪਰ ਸਾਨੂੰ ਨਾ ਜ਼ਰਾ ਵੀ ਸਾਵਨ ਭਾਇਆ ਹੈ
ਲੋਕੀਂ ਆਪਣੇ ਘਰ ਸਜਾ ਕੇ ਰਖਦੇ ਨੇ
ਲੋਕਾਂ ਦੇ ਘਰ ਸੱਜਣਾਂ ਫੇਰਾ ਪਾਇਆ ਹੈ
ਚੰਗਾ ਕਰਿਆ ਕਰ ਤੂੰ ਹਰ ਵੇਲੇ
ਜਿਸਨੇ ਚੰਗਾ ਕੀਤਾ ਸਭ ਕੁਝ ਪਾਇਆ ਹੈ