ਕਲਮ ਮੇਰੀ .
ਮੈਂ ਜਦ ਵੀ ਉਦਾਸ ਹੋਇਆ, ਮੇਰੇ ਹੱਥ ਵਿੱਚ ਕਲਮ ਸੀ,
ਮੇਰੇ ਰਿਸਦੇ ਫੱਟਾ ਦੀ,ਬਸ ਇਹੋ ਹੀ ਮਲ੍ਹਮ ਸੀ।
ਉਦੋਂ ਟੁੱਟੇ ਹੋਏ ਦਿਲ ਦੀ ਮੈਂ ਕਲਮ ਬਣਾ ਲਵਾਂ,
ਹੰਝੂ ਅੱਖੀਆ ਦਾ ਇੱਕ ਇੱਕ ਸਿਆਹੀ ਚ ਮਿਲਾ ਲਵਾਂ।
ਫਿਰ ਇੱਕ ਇੱਕ ਅੱਖਰ ਨੇ ਦੁੱਖ ਮੇਰਾ ਫੋਲਦੇ,
ਰੋਸੇ ਤਨਹਾਈਆਂ ਮੇਰੇ ਦਿਲ ਵਿਚੋਂ ਟੋਲਦੇ।
ਸੋਚ ਸੋਚ ਸਭ ਦਿਲ ਭੁੱਬਾਂ ਮਾਰ ਰੋ ਜਾਂਦਾ,
ਆਉਣ ਅੱਖਾਂ ਵਿੱਚ ਹੰਝੂ ਯਾਦਾਂ ਤੇਰੀਆਂ ਚ ਖੋ ਜਾਂਦਾ।
ਉਂਝ ਤਾਂ ਮੈਂ ਬੜਾ ਸਿੱਧਾ ਸਾਦਾ ਇਨਸਾਨ ਸੀ,
ਦਰਦਾ ਦੇ ਨਾਲ ਮੇਰੀ ਕਿੱਥੇ ਪਹਿਚਾਣ ਸੀ।
ਪਰ ਅੱਜ ਕੱਲ੍ਹ ਸ਼ਿਵ ਨਾਲ ਪਿਆਰ ਮੈਨੂੰ ਹੋ ਗਿਆ,
ਪਾਲ਼ੀ.ਜਦੋ ਦਾ ਮੈਂ ਤੇਰੇ ਨਾਲੋਂ ਵੱਖ ਹੋ ਗਿਆ।
ਪਾਲ਼ੀ 15.7.20