ਬਿਰਹੋਂ ਗੀਤ.
।।
ਮਨ ਗੁੰਝਲ ਗੁੰਝਲ ਹੋਇਆ ਏ
ਅੱਖ ਸੇਜਲ ਸੇਜਲ ਹੋਈ ਏ
।
ਤੇਰੇ ਜਾਣ ਤੋਂ ਮਗਰੋਂ ਤੜਪ ਮਿਲੀ
ਅੱਖ ਰੋਜ਼ ਰਾਤ ਨੂੰ ਰੋਈ ਏ
ਮਨ ਗੁੰਝਲ ਗੁੰਝਲ..
ਦਿਨ ਕੰਮ-ਕਾਜ ਵਿਚ ਲੰਘ ਜਾਵੇ
ਭਾਵੇਂ ਚੇਤਾ ਹਰ ਪਲ ਹੀ ਆਵੇ
ਹਰ ਸ਼ਾਮ ਢਲੇ ਤੇਰੀ ਯਾਦ ਸੱਜਣ
ਮਨ ਅੰਦਰ ਖੌਰੂ ਪਾ ਜਾਵੇ
ਕੀ ਦੱਸਾਂ, ਕਿਸ ਨੂੰ ਦੱਸਾਂ ਮੈਂ
ਮੇਰੇ ਨਾਲ ਜੋ ਹੋਣੀ ਹੋਈ ਏ...
ਮਨ ਗੁੰਝਲ ਗੁੰਝਲ...
ਦਿਲ ਤੜਪੇ ਤੈਨੂੰ ਯਾਦ ਕਰਾਂ
ਤੈਨੂੰ ਮਿਲਣੇ ਦੀ ਫਰਿਆਦ ਕਰਾਂ
ਤੇਰਾ ਅਕਸ ਆਵੇ ਅੱਖਾਂ ਮੂਹਰੇ
ਉਦੋਂ ਲੱਗਦੈ ਸਾਹ ਹੋ ਗਏ ਪੂਰੇ
ਜਿਵੇਂ ਹੁਣ ਆਈ, ਕਿ ਹੁਣ ਆਈ
ਫਿਰ ਜਾਪੇ ਜਿੰਦ ਅਧਮੋਈ ਏ....
ਮਨ ਗੁੰਝਲ ਗੁੰਝਲ...
ਸਾਹਾਂ ਵਿਚ ਵੱਸਦਾ ਸੈਂ ਹਰ ਵੇਲੇ
ਖਿੜ ਖਿੜ ਹੱਸਦਾ ਸੈਂ ਹਰ ਵੇਲੇ
ਚੇਤੇ ਆਉਂਦੀ ਮੁਸਕਾਨ ਤੇਰੀ
ਫਿਰ ਕੱਢ ਲੈਂਦੀ ਏ ਜਾਨ ਮੇਰੀ
ਦਿਲ ਦਿੰਦਾ ਫਿਰੇ ਦੁਹਾਈ ਫਿਰ
ਮੇਰੀ ਰੂਹ ਕਲਬੂਤ 'ਚੋਂ ਖੋਈ ਏ....
ਮਨ ਗੁੰਝਲ ਗੁੰਝਲ ਹੋਇਆ ਏ...
ਅੱਖ ਸੇਜਲ ਸੇਜਲ ਹੋਈ ਏ.....?
ਤੂੰ ਰਾਹ ਵੱਖਰਾ ਜਾ ਮੱਲ ਲਿਆ ਏ
ਇਸ ਦਿਲ ਵੀ ਵਿਛੋੜਾ ਝੱਲ ਲਿਆ ਏ
ਇਸ ਵਾਰ ਦੇ ਵਿਛੜੇ ਅਗਲੇ ਜਨਮ
ਮਿਲ ਜਾਈਏ ਇਹ ਅਰਜ਼ੋਈ ਏ
ਮਨ ਗੁੰਝਲ ਗੁੰਝਲ..