ਚੋਰ ਬਜ਼ਾਰੀ ਤੇ ਬੇਰੁਜ਼ਗਾਰੀ.
ਚੋਰ ਬਜ਼ਾਰੀ ਤੇ ਬੇਰੁਜ਼ਗਾਰੀ
ਪਹਿਲਾਂ ਹੀ ਸੀ ਡਾਢੀ ਭਾਰੀ
ਹੋਰ ਆ ਗਈ ਪਤਾ ਨਹੀ ਕਿਧਰੋਂ
ਕਰੋਨਾ ਜਿਹੀ ਭੈੜੀ ਮਹਾਂਮਾਰੀ
ਭੁੱਖੀ ਸਰਕਾਰ ਹੋਰ ਭੁੱਖੀ ਹੋ ਗਈ
ਜਨਤਾ ਦੁਖੀ ਸੀ ਹੋਰ ਦੁਖੀ ਹੋ ਗਈ
ਕੋਈ ਜੀਵੇ,ਮਰੇ ਜਾਂ ਠੰਡੇ ਹੌਕੇ ਭਰੇ
ਸਾਨੂੰ ਤਾਂ ਚਾਹੀਦੇ ਖਜ਼ਾਨੇ ਸਾਡੇ ਭਰੇ
ਜੋ ਮਰਜ਼ੀ ਬਣਾਈਏ ਅਸੀਂ ਆਪਣੇ
ਨਿਯਮ ਕਾਨੂੰਨ ਅਤੇ ਕਾਇਦੇ
ਲੱਭਦੇ ਹਰ ਕੰਮ ਵਿਚੋਂ ਸਦਾ
ਅਸੀਂ ਨਿੱਤ ਨਿੱਜੀ ਫਾਇਦੇ
ਕਰਦੇ ਹਾਂ ਅਸੀਂ ਨਿਤ
ਏਥੇ ਸੌੜੀਆਂ ਰਾਜਨੀਤੀਆਂ
ਦੁੱਖ ਉਹਨੂੰ ਹੁੰਦੈ
ਹੋਣ ਜੀਹਦੇ ਉੱਤੇ ਬੀਤੀਆਂ
ਉਂਗਲੀ ਤੇ ਖ਼ੂਨ ਲਾ
ਸ਼ਹੀਦ ਅਖਵਾਉਦੇਂ ਹਾਂ
ਹੱਕ ਦੀ ਅਵਾਜ਼
ਅਸੀਂ ਜਬਰੀ ਦਬਾਉਂਦੇ ਹਾਂ
ਗ਼ਰੀਬ ਅਤੇ ਮਾੜੇ ਦਾ
ਚਲਦਾ ਕੋਈ ਚਾਰਾ ਨਹੀਂ
ਏਹੋ ਜਿਹੇ ਹਲਾਤਾਂ ‘ਚ ਵੀ
ਸਰਕਾਰ ਦਾ ਸਹਾਰਾ ਨਹੀਂ
ਕਨੇਡਾ ਜਿਹੀ ਸਰਕਾਰ ਨਹੀਂ
ਜੋ ਖਾਤਿਆਂ ‘ਚ ਪਾ ਦੇਵੇ
ਮਰੀ ਜਾਂਦੀ ਜਨਤਾ ਨੂੰ
ਮੁੜ ਕੇ ਜਿਵਾ ਦੇਵੇ
ਪਹਿਲਾਂ ਹੀ ਕਚੂੰਮਰ
ਲੋਕਾਂ ਦਾ ਪਿਐ ਕੱਢਿਆ
ਟੈਕਸਾਂ ਜੁਰਮਾਨਿਆਂ ਨੇ
ਪੱਲੇ ਕੁਝ ਵੀ ਨਾ ਛੱਡਿਆ
ਦਿਨੋ ਦਿਨ ਮਹਿੰਗੀ
ਹਰ ਚੀਜ਼ ਹੋ ਗਈ
ਜਨਤਾ ਵਿਚਾਰੀ ਤਾਂ
ਗ਼ਰੀਬ ਹੋ ਗਈ
ਉੱਠੋ ਕਿਰਪਾਲ
ਸਮਝਾਈਏ ਸਰਕਾਰ ਨੂੰ
ਮੋੜ ਲਿਆਈਏ ਪੰਜਾਬ ‘ਚ
ਖੁਸ਼ੀਆਂ ਦੀ ਬਹਾਰ ਨੂੰ
ਪਿਆਰ ਸਹਿਤ,
ਕਿਰਪਾਲ ਸਿੰਘ ਕਾਲੜਾ
ਐਡਵੋਕੇਟ, ਲੁਧਿਆਣਾ
Mob 98142 45699
Dt.17.7.2020
