ਗ਼ਜ਼ਲ / ਅਸ਼ਵਨੀ ਜੇਤਲੀ .

ਆਹ! ਮੇਰਾ ਨੀਲਕਮਲ


ਕਿੱਦਾਂ ਗ਼ਮ ਮੈਂ ਜਰੂੰਗਾ ਤੇਰੀ ਜੁਦਾਈ ਦਾ

ਜਾਣ ਵਾਲਿਆ ਏਦਾਂ ਤੇ ਨਹੀਂ ਜਾਈਦਾ


ਸਾਡਾ ਕੀ ਕਸੂਰ ਤੂੰ ਸਾਨੂੰ ਦੱਸ ਤਾਂ ਜਾ

ਆਪਣਿਆਂ ਨੂੰ ਏਦਾਂ ਨਹੀਂ ਸਤਾਈਦਾ


ਭੈਣ ਭਰਾ ਕੁਰਲਾਉਂਦੇ ਮੰਮੀ ਡੈਡੀ ਵੀ

ਬੱਚਿਆਂ ਨੂੰ ਨਹੀਂ ਛੱਡ ਕੇ ਏਦਾਂ ਜਾਈਦਾ


ਤੇਰੇ ਸਾਹਾਂ ਵਿਚੋਂ ਆਪਣੇ ਸਾਹ ਚੁਣਦੀ ਸੀ

ਐਸੀ ਸਾਥਣ ਨਾਲ ਨਹੀਂ ਦਗ਼ਾ ਕਮਾਈਦਾ


ਕਦੇ ਤੂੰ ਇਕ ਹਉਕੇ ਤੇ ਕੁਰਲਾ ਉਠਦਾ ਸੀ

ਕੰਨੀਂ ਤੇਰੇ ਕਿਉਂ ਨਹੀਂ ਪੈਂਦਾ ਸ਼ੋਰ ਦੁਹਾਈ ਦਾ


ਕਿੱਦਾਂ ਗ਼ਮ ਮੈਂ ਜਰੂੰਗਾ ਤੇਰੀ ਜੁਦਾਈ ਦਾ

ਜਾਣ ਵਾਲਿਆ ਏਦਾਂ ਤੇ ਨਹੀਂ ਜਾਈਦਾ