ਗੀਤ / ਅਸ਼ਵਨੀ ਜੇਤਲੀ .
ਅੱਜ ਮੋੜੀਂ ਨਾ ਵੇ ਸਾਨੂੰ ਤੂੰ ਬੇ-ਆਸ ਮਹਿਰਮਾ
ਲੱਗੀ ਅੱਖੀਆਂ ਨੂੰ ਦੀਦ ਦੀ ਏ ਪਿਆਸ ਮਹਿਰਮਾ
ਦਿਲ ਚਿਰਾਂ ਤੋਂ ਦੀਦਾਰ ਲਈ ਤਰਸ ਰਿਹਾ
ਹਾਇ ਤਰਸ ਰਿਹਾ
ਨੀਰ ਨੈਣਾਂ ਵਿਚੋਂ ਛਮ ਛਮ ਬਰਸ ਰਿਹਾ
ਹਾਇ ਬਰਸ ਰਿਹਾ
ਹੁਣ ਕਰ ਦੇ ਤੂੰ ਸਾਡੀ ਪੂਰੀ ਆਸ ਮਹਿਰਮਾ....
ਲੱਗੀ ਅੱਖੀਆਂ ਨੂੰ ਦੀਦ ਦੀ ਏ ਪਿਆਸ ਮਹਿਰਮਾ
ਸਾਰੀ ਉਮਰ ਗੁਲਾਮੀ ਤੇਰੀ ਕਰਾਂਗੇ
ਹਾਇ ਕਰਾਂਗੇ
ਤੇਰੇ ਕਦਮਾਂ 'ਚ ਦਿਲ ਅਸੀਂ ਧਰਾਂਗੇ
ਹਾਇ ਧਰਾਂਗੇ
ਇਸ ਦਿਲ ਨੂੰ ਜੇ ਦੇਵੇਂ ਧਰਵਾਸ ਮਹਿਰਮਾ....
ਲੱਗੀ ਅੱਖੀਆਂ ਨੂੰ ਦੀਦ ਦੀ ਏ ਪਿਆਸ ਮਹਿਰਮਾ
ਦੁਸ਼ਮਣ ਹੈ ਜਹਾਨ ਸਾਰਾ ਹੋ ਗਿਆ
ਹਾਇ ਹੋ ਗਿਆ
ਚੈਨ ਦਿਲ ਦਾ ਸੱਜਣ ਸਾਡਾ ਖੋਹ ਗਿਆ
ਹਾਇ ਖੋਹ ਗਿਆ
ਜਿੰਦ ਜ਼ਿੰਦਗੀ ਤੋਂ ਹੋਈ ਏ ਨਿਰਾਸ਼ ਮਹਿਰਮਾ....
ਲੱਗੀ ਅੱਖੀਆਂ ਨੂੰ ਦੀਦ ਦੀ ਏ ਪਿਆਸ ਮਹਿਰਮਾ
.... ਅੱਜ ਮੋੜੀਂ ਨਾ ਵੇ ਸਾਨੂੰ ਤੂੰ ਬੇ-ਆਸ ਮਹਿਰਮਾ.....!!
