ਧਰਤੀ ਨੂੰ ਜਿਉਣਯੋਗ ਬਣਾਉਣ ਲਈ ਵਾਤਾਵਰਣ ਦੀ ਸਰਬਪੱਖੀ ਸਾਂਭ ਜ਼ਰੂਰੀ- ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ.
ਲਲਿਤ ਬੇਰੀ
ਲੁਧਿਆਣਾ: 29 ਜੁਲਾਈ
ਧਰਤੀ ਨੂੰ ਜਿਉਣਯੋਗ ਬਣਾਉਣ ਲਈ ਵਾਤਾਵਰਣ ਦੀ ਸਰਬਪੱਖੀ ਸਾਂਭ ਜ਼ਰੂਰੀ ਹੈ। ਇਹ ਵਿਚਾਰ ਪਰਗਟ ਕਰਦਿਆਂ ਪਦਮ ਸ਼੍ਰੀ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਸਰਬਜੀਤ ਸਿੰਘ ਵਿਰਦੀ ਦੀ ਨਸ਼ਿਆਂ ਵਿਰੁੱਧ ਸੰਪਾਦਿਤ ਕਾਵਿ ਪੁਸਤਕ
ਜ਼ਹਿਰ ਭਰੇ ਦਰਿਆ ਪ੍ਰਾਪਤ ਕਰਨ ਉਪਰੰਤ ਕਿਹਾ। ਉਨ੍ਹਾਂ ਕਿਹਾ ਕਿ ਧਰਤੀ ਤੇ ਰੁੱਖਾਂ ਵਾਂਗ ਹੀ ਮਨੁੱਖਾਂ ਦੀ ਸੰਭਾਲ ਵੀ ਜ਼ਰੂਰੀ ਹੈ। ਜਿਵੇਂ ਸਿਉਂਕ ਰੁੱਖ ਖਾ ਜਾਂਦੀ ਹੈ ਉਵੇਂ ਹੀ ਨਸ਼ੇ ਪੁਸ਼ਤਾਂ ਖਾ ਜਾਂਦੇ ਹਨ। ਧਰਤੀ ਦਾ ਸਰਬਪੱਖੀ ਫ਼ਿਕਰ ਕਰਨ ਲਈ ਇਹੋ ਜਹੀਆਂ ਕਿਤਾਬਾਂ ਛਪਣਾ ਬਹੁਤ ਜ਼ਰੂਰੀ ਹੈ।
ਸਰਬਜੀਤ ਸਿੰਘ ਵਿਰਦੀ ਨੇ ਆਪਣਾ ਸੱਜਰਾ ਸੰਪਾਦਿਤ ਕਾਵਿ ਸੰਗ੍ਰਹਿ ਜ਼ਹਿਰ ਭਰੇ ਦਰਿਆ ਖਡੂਰ ਸਾਹਿਬ ਵਿਖੇ ਵਾਤਾਵਰਣ ਸੰਭਾਲ ਕਰਤਾ ਸੰਤ ਬਾਬਾ ਸੇਵਾ ਸਿੰਘ ਜੀ ਨੂੰ ਭੇਂਟ ਕੀਤਾ। ਇਹ ਸੰਗ੍ਰਹਿ ਨਸ਼ਿਆਂ ਖ਼ਿਲਾਫ਼ ਸਮਰੱਥ ਸ਼ਾਇਰਾਂ ਦਾ ਕਲਾਮ ਹੈ ਜਿਸ ਨੂੰ ਲੋਕਗੀਤ ਪ੍ਰਕਾਸ਼ਨ ਮੋਹਾਲੀ ਨੇ ਪ੍ਰਕਾਸ਼ਿਤ ਕੀਤਾ ਹੈ।
ਸਰਬਜੀਤ ਵਿਰਦੀ ਨੇ ਸੰਤ ਸੇਵਾ ਸਿੰਘ ਜੀ ਨੂੰ ਦੱਸਿਆ ਕਿ ਉਹ ਰਹਿੰਦਾ ਭਾਵੇਂ ਲੁਧਿਆਣਾ ਚ ਹੈ ਪਰ ਇਸ ਇਲਾਕੇ ਦੇ ਪਿੰਡ ਸ਼ੇਖ ਚੱਕ ਦਾ ਜੰਮਪਲ ਹੈ।
ਉਸ ਕਿਹਾ ਕਿ ਇਹ ਸੰਗ੍ਰਹਿ ਸੰਪਾਦਿਤ ਕਰਨ ਦੀ ਪ੍ਰੇਰਨਾ ਮੇਰੇ ਉਸਤਾਦ ਗੀਤਕਾਰ ਹਰਦੇਵ ਦਿਲਗੀਰ ਜੀ ਥਰੀਕੇ ਵਾਲਿਆਂ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਦਿੱਤੀ ਸੀ।
ਸਰਬਜੀਤ ਸਿੰਘ ਵਿਰਦੀ ਨੇ ਬਾਬਾ ਜੀ ਨੂੰ ਦੱਸਿਆ ਕਿ ਉਹ ਗੀਤਾਂ ਭਰੀ ਚੰਗੇਰ, ਗੀਤਾਂ ਦਾ ਕਾਫ਼ਲਾ ਤੇ ਇੱਕ ਅੰਬਰ ਦੇ ਤਾਰੇ ਤੋਂ ਇਲਾਵਾ ਵਾਤਾਵਰਣ ਬਾਰੇ ਗੀਤ ਸੰਗ੍ਰਹਿ
ਜੰਗਲਾਂ ਦੇ ਰੁੱਖ ਬੋਲਦੇ ਅਤੇ ਭਰੂਣ ਹੱਤਿਆ ਖਿਲਾਫ ਕਾਵਿ ਸੰਗ੍ਰਹਿ ਨਾ ਮਾਰੋ ਅਣਜੰਮੀਆਂ ਸੰਪਾਦਿਤ ਕਰ ਚੁਕਾ ਹੈ। ਇਸ ਸੰਗ੍ਰਹਿ ਵਿੱਚ ਹਰਦੇਵ ਦਿਲਗੀਰ ਥਰੀਕੇ ਵਾਲਾ, ਗੁਰਭਜਨ ਗਿੱਲ,ਇੰਦਰਜੀਤ ਹਸਨਪੁਰੀ, ਰਵਿੰਦਰ ਭੱਠਲ, ਸ਼ਮਸ਼ੇਰ ਸਿੰਘ ਸੰਧੂ, ਜਸਵੰਤ ਜ਼ਫ਼ਰ, ਸਰਬਜੀਤ ਕੌਰ ਜੱਸ, ਸੁਖਵਿੰਦਰ ਅੰਮ੍ਰਿਤ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਗੁਰਚਰਨ ਕੌਰ ਕੋਚਰ, ਗੁਰਦੀਸ਼ ਕੌਰ ਗਰੇਵਾਲ, ਲਾਭ ਚਤਾਮਲੀ ਵਾਲਾ, ਹਰਜਿੰਦਰ ਕੰਗ ਫਰਿਜ਼ਨੋ, ਮਨਪ੍ਰੀਤ ਟਿਵਾਣਾ, ਤਰਲੋਚਨ ਸਿੰਘ ਚੰਨ ਜੰਡਿਆਲਵੀ, ਲਾਲ ਸਿੰਘ ਲਾਲੀ, ਸਰਬਜੀਤ ਵਿਰਦੀ, ਹਰਦਿਆਲ ਸਿੰਘ ਚੀਮਾ ਸਿਆਟਲ, ਹਾਕਮ ਰੂੜੇ ਕੇ, ਅਮਰੀਕ ਸਿੰਘ ਤਲਵੰਡੀ, ਹਰੀ ਸਿੰਘ ਜਾਚਕ, ਸੁਰਜੀਤ ਸਿੰਘ ਜੀਤ, ਮਨਮੋਹਨ ਪੰਛੀ, ਬਹਾਦਰ ਡਾਲਵੀ, ਪੰਮਾ ਮੱਲੇਆਣਾ, ਜਸਬੀਰ ਸਿੰਘ ਘੁਲਾਲ, ਗੁਰਦਰਸ਼ਨ ਸਿੰਘ ਖੋਸਾ, ਅਮਰਜੀਤ ਘੋਲੀਆ, ਪਵਨ ਗਿੱਲਾਂਵਾਲਾ, ਜਗਤਾਰ ਸਿੰਘ ਹਿੱਸੇਵਾਲ, ਅਮਰਜੀਤ ਸ਼ੇਰਪੁਰੀ, ਹਰਬੰਸ ਮਾਲਵਾ, ਹਰਦੇਵ ਸਿੰਘ ਕਲਸੀ, ਸੁਰਿੰਦਰ ਸਿੰਘ ਗੋਲਡੀ, ਜਰਨੈਲ ਸਿੰਘ ਹਸਨਪੁਰੀ, ਕਿਸ਼ੋਰ ਝੰਜੋਟੀਵਾਲਾ, ਦਲਜੀਤ ਧੂੜਕੋਟੀ, ਗੁਰਮੁਖ ਸਿੰਘ ਚਾਨਾ, ਭਿੱਤੀ ਰੋੜੀਆਂ ਵਾਲਾ, ਅਮਨਦੀਪ ਦਰਦੀ, ਸੁਖਜੀਤ ਝਾਂਸਾਂਵਾਲਾ, ਸੁਖਬੀਰ ਸੰਧੇ, ਕੁਲਵਿੰਦਰ ਕੌਰ ਕਿਰਨ, ਪਰਮਜੀਤ ਕੌਰ ਪੰਮੀ, ਬਲਜਿੰਦਰ ਕੌਰ ਟੀਨਾ, ਸਿਮਰਨ ਕੌਰ ਧੁੱਗਾ, ਵੀਰਪਾਲ ਕੌਰ ਭੱਠਲ, ਮਨੀ ਮਨਿੰਦਰ ਢਿੱਲੋਂ, ਗੁਰਮੀਤ ਕੌਰ ਬਜੀਦਪੁਰ, ਨਿਰਲੇਪ ਕੌਰ ਨਵੀ, ਮਨਦੀਪ ਕੌਰ ਪ੍ਰੀਤ, ਸੁਰਜੀਤ ਕੌਰ ਭੋਗਪੁਰ, ਪਰਵਿੰਦਰ ਕੌਰ ਲੁਧਿਆਣਾ, ਵੀਰਪਾਲ ਕੌਰ ਕਮਲ, ਸਤਵੰਤ ਕੌਰ ਸੁੱਖੀ, ਸਿਮਰਨ ਕੌਰ ਜੌਹਲ, ਕੇ ਹੀਰਾ, ਛਿੰਦਾ ਤਾਜਪੁਰੀ, ਤੇਜਾ ਤਲਵੰਡੀ, ਬੂਟਾ ਕੰਗਣਵਾਲ, ਕੇਸਰ ਸਿੰਘ ਅਯਾਲੀ, ਪ੍ਰੀਤ ਭੁੱਟੇਵਾਲਾ, ਰੇਸ਼ਮ ਧਾਂਦਰਾ, ਅਮਰਿੰਦਰ ਸਿੰਘ ਲਾਡੀ, ਅਲੀ ਹਸਨ, ਪਵਨਦੀਪ ਸਿੰਘ ਗਿੱਲ, ਮੀਤ ਮਹਿੰਦਪੁਰੀ, ਰਾਜਿੰਦਰ ਕੌਰ ਮਾਵੀ, ਜਗਦੀਪ ਸਿੱਧੂ, ਸੁੱਖ ਬਰਾੜ ਕੈਲਗਰੀ, ਸਵਰਨ ਸਿਵੀਆ, ਸੁੰਮੀ ਸਾਮਰੀਆ, ਮਲਵਿੰਦਰ, ਹਰਵਿੰਦਰ ਚੰਡੀਗੜ੍ਹ, ਪਰਮਜੀਤ ਸੋਹਲ, ਕਰਮਜੀਤ ਸਿੰਘ ਗਰੇਵਾਲ ਲਲਤੋਂ, ਸਵਰਨਜੀਤ ਸਵੀ, ਤੇ ਜਰਨੈਲ ਘੋਲੀਆ ਦੀਆਂ ਲਿਖਤਾਂ ਸ਼ਾਮਿਲ ਹਨ।
ਸੰਤ ਸੇਵਾ ਸਿੰਘ ਜੀ ਨੇ ਸਰਬਜੀਤ ਵਿਰਦੀ ਨੂੰ ਖਡੂਰ ਸਾਹਿਬ ਪੁੱਜ ਕੇ ਪੁਸਤਕ ਭੇਂਟ ਕਰਨ ਉਪਰੰਤ ਸਨਮਾਨਿਤ ਕੀਤਾ।