ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਵਿਸ਼ਵ ਪੱਧਰੀ ਆਨਲਾਈਨ ਦਸਵੀਂ ਵਰ੍ਹੇਗੰਢ 8-9 ਅਗਸਤ ਨੂੰ .

ਲਲਿਤ ਬੇਰੀ

 

ਲੁਧਿਆਣਾ, 31 ਜੁਲਾਈ : ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਆਪਣੀ ਦਸਵੀਂ ਵਰ੍ਹੇਗੰਢ ਵਿਸ਼ਵ ਪੱਧਰੀ ਆਨਲਾਈਨ ਸਮਾਗਮ ਕਰਾਉਂਦਿਆ 8 -9 ਅਗਸਤ 2020 ਨੂੰ ਮਨਾਈ ਜਾ ਰਹੀ ਹੈ। ਜਿਸ ਵਿੱਚ ਵੱਖ ਵੱਖ ਦੇਸ਼ਾਂ ਦੀਆਂ ਪ੍ਰਮੁੱਖ ਸਖਸ਼ੀਅਤਾਂ ਭਾਗ ਲੈਣਗੀਆਂ। ਇਸ ਆਨਲਾਈਨ ਸਮਾਗਮ ਦੌਰਾਨ 8 ਅਗਸਤ ਨੂੰ ਡਾ ਐਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਰਪ੍ਰਸਤੀ ਕਰਨਗੇ ਅਤੇ ਪ੍ਰੋ ਗੁਰਭਜਨ ਗਿੱਲ ਪ੍ਰਧਾਨਗੀ ਕਰਨਗੇ ਅਤੇ 9 ਅਗਸਤ ਨੂੰ ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦੀ ਸਰਪ੍ਰਸਤੀ ਵਿੱਚ ਮੋਤਾ ਸਿੰਘ ਸਰਾਏ ਸੰਚਾਲਕ ਯੂਰਪੀ ਪੰਜਾਬੀ ਸੱਥ ਦੀ ਪ੍ਰਧਾਨਗੀ ਵਿੱਚ ਹੋਵੇਗਾ।  

             ਜ਼ਿਕਰਯੋਗ ਹੈ ਕਿ  ਯੂਰਪ ਦੇ ਪ੍ਰਮੁੱਖ ਦੇਸ਼ ਇਟਲੀ ਵਿੱਚ ਲੇਖਕਾਂ, ਕਵੀਆਂ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਇਸ ਸਭਾ ਦਾ ਗਠਨ ਦਸ ਪਹਿਲਾਂ ਸਾਹਿਤ ਅਤੇ ਸੰਗੀਤ ਦੀ ਪ੍ਰਫੁੱਲਤਾ ਲਈ ਕੀਤਾ ਗਿਆ ਸੀ। ਆਪਣੇ ਇਸ ਸਫਰ ਦੌਰਾਨ ਇਸ ਸੰਸਥਾ ਨੇ ਬਹੁਤ ਸਾਰੇ ਪੜਾਵਾਂ ਵਿੱਚ ਦੀ ਗੁਜ਼ਰਦਿਆਂ ਹੋਇਆਂ ਕਈ ਤਰ੍ਹਾਂ ਦੇ ਉਤਰਾਅ ਦੇਖੇ। ਸਭਾ ਵੱਲੋਂ ਹਰ ਸਾਲ ਸਾਹਿਤਕ ਸਮਾਗਮ ਕਰਵਾਉਣ ਦੇ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਸਾਹਿਤਕ ਤੇ ਸੰਗੀਤਕ ਬੈਠਕਾਂ ਕਰਵਾਈਆਂ ਜਾਂਦੀਆਂ ਰਹੀਆਂ ਹਨ। ਯੂਰਪ ਦੀ ਧਰਤੀ ਉੱਪਰ ਪਹਿਲੀ ਯੂਰਪੀ ਪੰਜਾਬੀ ਕਾਫਰੰਸ ਕਰਵਾਉਣ ਦਾ ਸਿਹਰਾ ਵੀ ਸਾਹਤ ਸੁਰ ਸੰਗਮ ਸਭਾ ਇਟਲੀ ਦੇ ਸਿਰ ਹੀ ਬੱਝਦਾ ਹੈ। ਇਟਲੀ ਵਿੱਚ ਰਹਿ ਰਹੇ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਦੇ ਪੰਜਾਬੀ ਲਿਖਣ ਦੇ ਮੁਕਾਬਲੇ ਵੀ ਇਸੇ ਸੰਸਥਾ ਨੇ ਕਰਵਾਏ ਜਿਹਨਾਂ ਦਾ ਬਹੁਤ ਵਧੀਆ ਹੁੰਗਾਰਾ ਮਿਲਿਆ ਸੀ। ਆਪਣੇ ਦਸ ਸਾਲ ਦੇ ਸਫ਼ਰ ਨੂੰ ਪੂਰਾ ਕਰਨ ਤੋਂ ਬਾਅਦ ਸਾਹਿਤ ਸੁਰ ਸੰਗਮ ਸਭਾ ਇਟਲੀ ਵਿਸ਼ਵ ਭਰ ਦੀਆਂ ਨਾਮਵਰ ਸੰਸਥਾਵਾਂ ਅਤੇ ਸ਼ਖਸੀਅਤਾਂ ਨੂੰ ਆਪਣੇ ਮੰਚ ਦੁਆਰਾ ਸਭ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ। ਇੱਥੇ ਇਹ ਗੱਲ ਵੀ ਮਾਣ ਨਾਲ ਕਹੀ ਜਾ ਸਕਦੀ ਹੈ ਕਿ ਸਾਹਿਤ ਸੁਰ ਸੰਗਮ ਸਭਾ ਇਟਲੀ ਵਿਸ਼ਵ ਪੱਧਰੀ ਪੰਜਾਬ (ਗਲੋਬਲੀ ਪੰਜਾਬ) ਦੀ ਇੱਕ ਮੁੱਖ ਧਿਰ ਦੇ ਤੌਰ ਤੇ ਵਿਚਰ ਰਹੀ ਹੈ ਅਤੇ ਵਿਲੱਖਣ ਪੈੜਾਂ ਪਾ ਰਹੀ ਹੈ। ਗਲੋਬਲੀ ਪੰਜਾਬ ਲਈ ਹੋ ਯਤਨਾਂ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਦਾ ਨਾਂ ਸਦਾ ਬੜੇ ਮਾਣ ਨਾਲ ਲਿਆ ਜਾਇਆ ਕਰੇਗਾ।