ਨਿੱਕਾ ਵੀਰ .

ਸ਼ਗਨਾਂ ਵਾਲਾ ਦਿਨ ਸੀ ਚੜ੍ਹਿਆ 

ਜਦ ਨਿੱਕਾ ਵੀਰ ਘਰ ਆਇਆ,

ਖੁਸ਼ੀਆਂ-ਖੇੜੇ ਰੌਣਕਾਂ ਜੀਵੇਂ

 ਸਾਡੇ ਘਰ ਸੀ ਡੇਰਾ ਲਾਇਆ,

ਸਭ ਖੇਡ ਖਿਡੌਣੇ ਛੱਡ ਕੇ ਮੈਂ

ਉਹਨੂੰ ਜਾ ਗਲ ਲਾਇਆ,

ਨਿਰਾ ਮੇਰੇ ਵਰਗਾ ਸੀ ਉਹ 

ਮੇਰੀ ਅੰਮੜੀ ਦਾ ਜਾਇਆ,

ਮੈਂ ਹੀ ਹੱਸਣਾ, ਮੈਂ ਹੀ ਬੋਲਣਾ,

ਓਸ ਮੈਂ ਹੀ ਤੁਰਨਾ ਸਿਖਾਇਆ,

ਸ਼ਗਨਾਂ ਵਾਲਾ ਦਿਨ ਸੀ ਚੜ੍ਹਿਆ

ਜਦ ਨਿੱਕਾ ਵੀਰ ਘਰ ਆਇਆ..

 ਸਾਰਾ ਦਿਨ ਸੀ ਘੁੰਮਦੀ ਉਸਦੇ

 ਅੱਗੇ ਪਿੱਛੇ ਰਹਿੰਦੀ,

ਉਹਨੂੰ ਨਾ ਕਿਤੇ ਹੋ ਜਾਵੇ ਕੁਝ 

ਇਹੀ ਵੇਖਦੀ ਰਹਿੰਦੀ,

ਮੇਰਾ ਪਹਿਲਾ ਪੁੱਤ ਸੀ ਉਹ

 ਓਸ ਮੈਨੂੰ ਮਾਂ ਬਣਾਇਆ,

ਸ਼ਗਨਾਂ ਵਾਲਾ ਦਿਨ ਸੀ ਚੜ੍ਹਿਆ

 ਜਦ ਨਿੱਕਾ ਵੀਰ ਘਰ ਆਇਆ...

                         ਸ਼ੈਲੀ ਵਾਧਵਾ