ਸਵ:ਕਸ਼ਮੀਰ ਸਿੰਘ ਮਿਗਲਾਨੀ ਦੀ ਅੰਤਿਮ ਅਰਦਾਸ ਮੌਕੇ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ .

ਸੀਨੀਅਰ ਵਕੀਲ ਸ:ਕਿਰਪਾਲ ਸਿੰਘ ਕਾਲੜਾ ਦੇ ਸਹੁਰਾ ਸਾਹਿਬ ਸਨ ਸਵ:ਮਿਗਲਾਨੀ 

ਲੁਧਿਆਣਾ, 23 ਅਗਸਤ - 

ਦੁੱਗਰੀ ਇਲਾਕੇ ਦੇ ਪ੍ਰਸਿੱਧ ਟਰਾਂਸਪੋਰਟਰ ਸ:ਗੁਰਦੀਪ ਸਿੰਘ ਤੇ ਹਰਦੀਪ ਸਿੰਘ ਦੇ ਸਤਿਕਾਰ ਯੋਗ ਪਿਤਾ ਜੀ ਅਤੇ ਸੀਨੀਅਰ ਵਕੀਲ ਸ:ਕਿਰਪਾਲ ਸਿੰਘ ਕਾਲੜਾ ਦੇ ਸਹੁਰਾ ਸਾਹਿਬ ਸਵ:ਸ:ਕਸ਼ਮੀਰ ਸਿੰਘ ਮਿਗਲਾਨੀ ਚੀਫ ਇੰਸਪੈਕਟਰ(ਰਿਟਾਇਰਡ) ਹਰਿਆਣਾ ਰੋਡਵੇਜ਼ ਕਰਨਾਲ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੇ ਨਮਿੱਤ ਅੰਤਿਮ ਅਰਦਾਸ ਗੁਰਦਵਾਰਾ ਸ਼੍ਰੀ ਸੁਖਮਨੀ ਸਾਹਿਬ ਫੇਜ 2 ਅਰਬਨ ਅਸਟੇਟ ਦੁਗਰੀ ਲੁਧਿਆਣਾ ਵਿਖੇ ਕੀਤੀ ਗਈ ਜਿਸ ਵਿਚ  ਕੋਵਡ-19 ਦੀਆਂ ਹਦਾਇਤਾਂ ਮੁਤਾਬਿਕ  ਸੀਮਤ ਗਿਣਤੀ ਵਿਚ ਸੰਗਤਾਂ ਹਾਜ਼ਰ ਹੋਈਆਂ । ਭਾਈ ਸਰਬਜੀਤ ਸਿੰਘ (ਦੂਖ ਨਿਵਾਰਨ ਵਾਲਿਆਂ ) ਵਲੋਂ ਭਾਵ ਪੂਰਤ ਕਥਾ ਵਿਚਾਰ ਕੀਤੀ ਗਈ । ਇਸ ਸਮੇਂ ਸੰਗਤਾਂ ਵਿਚ ਸ: ਹਰਭਜਨ ਸਿੰਘ ਡੰਗ ਅਕਾਲੀ ਆਗੂ,ਸ: ਜੋਗਿੰਦਰ ਸਿੰਘ ਕੰਗ, ਸ:ਅਰਵਿੰਦਰ ਸਿੰਘ ਸੰਧੂ ਪ੍ਰਧਾਨ ਗੁਰਦਵਾਰਾ ਸ੍ਰੀ ਸੁਖਮਨੀ ਸਾਹਿਬ,ਸ:ਸੁਖਵਿੰਦਰ ਸਿੰਘ ਬੱਬੂ ਪ੍ਰਧਾਨ ਦੂਖ ਨਿਵਾਰਨ ਰੇਡੀਮੇਡ ਮਾਰਕੀਟ ਅਤੇ ਦਿਲਰਾਜ ਸਿੰਘ ਰਾਜੂ ਸਾਬਕਾ ਮੀਤ ਪ੍ਰਧਾਨ ਨਗਰ ਕੋਂਸਲ ਬੁਢਲਾਡਾ ਤੇ ਤੇਜਿੰਦਰ ਸਿੰਘ ਆੜ੍ਹਤੀ ਆਗੂ ਮੰਡੀ ਮੁਲਾਂਪੁਰ ਵੀ ਹਾਜ਼ਰ ਸਨ। ਆਈਆਂ ਸੰਗਤਾਂ ਦਾ ਧੰਨਵਾਦ ਐਡਵੋਕੇਟ ਕਿਰਪਾਲ ਸਿੰਘ ਵਲੋਂ ਕੀਤਾ ਗਿਆ।