ਫੌਜੀ ਵਰ / ਜਸਵਿੰਦਰ ਕੌਰ .

 

ਦੁਸ਼ਮਣ ਮੁਲਕ ਵਲੋਂ ਜਦੋਂ ਵੀ ਦੇਸ਼ਵਿਰੋਧੀ ਕਾਰਵਾਈ ਕੀਤੀ ਗਈ ਹੈ ਤਾਂ , ਲਗਭੱਗ ਹਰ ਇੱਕ ਨਾਗਰਿਕ ਵਲੋਂ ਭਾਰਤੀ ਫੌਜ ਦਾ ਸਮੱਰਥਨ ਕੀਤਾ ਗਿਆ ਹੈ। ਫੌਜੀਆਂ ਦੀਆਂ ਸ਼ਹਾਦਤਾਂ ਉੱਤੇ ਲੋਕਾਂ ਨੇ ਆਪਣੇ -ਆਪਣੇ ਅੰਦਾਜ਼ ਵਿੱਚ ਸ਼ਰਧਾਂਜਲੀ ਦਿੱਤੀ ਹੈ। ਪਰ ਜਦੋਂ ਕਿਸੇ ਪਿਉ ਤੇ ਧੀ ਲਈ ਵਰ ਲੱਭਣ ਦੀ ਗੱਲ ਆਉਂਦੀ ਹੈ ਤਾਂ ਇੱਕ ਤੰਗ ਮਾਨਸਿਕਤਾ ਇਹ ਵੀ ਕਹਿੰਦੀ ਹੈ " ਫੌਜੀ‌‌........????..ਫੌਜੀ ਨਾਲ ਨੀ ਰਿਸ਼ਤਾ ਕਰਨਾ"  ਤੇ ਇਸਦਾ ਕਾਰਨ ਇਹੋ ਜਿਹਾ ਦਿੱਤਾ ਜਾਂਦਾ ਹੈ ਜੋ ਸ਼ਾਇਦ ਹੀ ਕਿਸੇ ਦੇਸ਼ਪ੍ਰੇਮੀ ਨੂੰ ਹਾਜਮ ਹੋਵੇ। ਰਿਸ਼ਤਾ ਕਰਨ ਵੇਲੇ ਉਹਨਾਂ ਹੀ ਫੌਜੀਆਂ ਨੂੰ ਅਨਪੜ੍ਹ ਕਰਾਰ ਕਰ ਦਿੱਤਾ ਜਾਂਦਾ ਹੈ ਜੋ ਇਹਨਾਂ ਦੀ ਖਾ਼ਤਰ ਆਪਣਾ ਅੈਸ਼ ,ਆਰਾਮ ਇਥੋਂ ਤੱਕ ਕਿ ਜਵਾਨੀ ਵੀ ਵਾਰ ਦਿੰਦੇ ਹਨ।

                                        ਲੋਕਾਂ ਦੀ ਸੋਚ ਦੇਖ ਕੇ ਮੈਂ ਅਕਸਰ ਘਬਰਾ ਜਾਂਦੀ ਹਾਂ ਕਿ ਇੱਕ ਲੜਕਾ ਜਿਹਨੇ ਬਾਹਰਵੀਂ ਕਰ ਕੇ ਆਪਣਾ ਬਿਜਨੈਸ ਕਰ ਲਿਆ ਹੋਵੇ, ਲੋਕ ਉਸਨੂੰ " ਬਾਉ ਜੀ" " ਬਾਉ ਜੀ" ਕਹਿੰਦੇ ਹਨ, ਉਸਨੂੰ ਹੁਸ਼ਿਆਰ ਗਿਣਦੇ ਹਨ, ਉਸਨੂੰ ਸੂਝਵਾਨ ਬੰਦਾ ਕਰਾਰ ਦਿੱਤਾ ਜਾਂਦਾ ਹੈ। ਤੇ ਦੂਜੇ ਪਾਸੇ ਉਹ ਲੜਕਾ ਜੋ ਬਾਹਰਵੀਂ ਕਰਨ ਤੋਂ ਬਾਅਦ ਫੌਜ ਵਿੱਚ ਚਲਾ ਜਾਂਦਾ ਹੈ, ਇੱਕ ਸਾਲ ਦੀ ਸਖਤ ਟ੍ਰੇਨਿੰਗ ਕਰਦਾ ਹੈ, ਸਵੇਰੇ 4 ਵਜੇ ਤੋਂ ਉੱਠ ਕੇ ਰਾਤ 10 ਵਜੇ ਤੱਕ ਹੱਡ ਤੋਡ਼ ਮਿਹਨਤ ਕਰਦਾ ਹੈ, ਉੱਥੇ ਵਿੱਦਿਆ ਹਾਸਲ ਕਰਦਾ ਹੈ, ਅੱਲਗ ਅਲੱਗ ਇਮਤਿਹਾਨ ਦਿੰਦਾ ਹੈ ਫਿਰ ਪਾਸ ਹੋਣ ਤੋਂ ਬਾਅਦ ਕਦੀ ਸਿਆਚਿਨ ਗਲੇਸ਼ੀਅਰ ਤੇ ਕਦੀ ਰਾਜਸਥਾਨ ਦੇ ਮਾਰੂਥਲਾਂ ਵਿੱਚ ਡਿਊਟੀ ਕਰਦਾ ਹੈ। ਉਸਨੂੰ ਇਹ ਸਮਾਜ ਅਨਪੜ੍ਹ ਐਲਾਨ ਦਿੰਦਾ ਹੈ । ਇਥੋਂ ਤੱਕ ਕਿ ਉਸਦੇ ਅਨੁਸ਼ਾਸਨ ਵਿੱਚ ਰਹਿਣ ਤੱਕ ਦਾ ਲੋਕ ਮਜਾਕ  ਬਣਾਉਂਦੇ ਹਨ। ਜੇ ਕੋਈ ਫੌਜੀ ਛੁੱਟੀ ਆਇਆ ਹੋਵੇ ਤੇ ਪਿੰਡ ਦੀ ਸਫਾਈ ਕਰਦੇਵੇ ਤਾਂ ,"ਹਿੱਲ ਗਿਆ ਫੌਜੀ       " ਕਹਿ ਕੇ ਉਸਨੂੰ ਮਜਾਕ ਦਾ ਪਾਤਰ ਬਣਾਇਆ ਜਾਂਦਾ ਹੈ।


ਤੇ ਇਹ ਗੱਲਾਂ ਉਹ ਲੋਕ ਕਰਦੇ ਹਨ ਜੋ ਖੁੱਦ ਤਾਂ ਕਦੀ ਪਿੰਡ ਦੀ ਜੂਹ ਨੀ ਟੱਪੇ ਹੁੰਦੇ , ਪਰ ਭਾਰਤ ਚੀਨ ਦੇ ਰਿਸ਼ਤਿਆਂ ਤੇ ਬਿਆਨਬਾਜੀ ਖ਼ੂਬ ਸਵਾਦ ਲੈ ਕੇ ਕਰਦੇ ਹਨ।


ਬੜੀ ਹੀ ਸ਼ਰਮ ਵਾਲੀ ਗੱਲ ਹੈ ਕਿ ਜੇ ਕਰ ਇਹਨਾਂ ਸਾਹਮਣੇ ਦੇਸ਼ ਦਾ ਨਕਸ਼ਾ ਰੱਖਿਆ ਜਾਵੇ ਤੇ ਇਹਨਾਂ ਨੂੰ ਪੁੱਛਿਆ ਜਾਵੇ ਕਿ,"ਤੁਹਾਨੂੰ ਪਤਾ ਹੈ ਕਾਰਗਿਲ ਕਿੱਥੇ ਹੈ " 100% ਤੁਹਾਨੂੰ ਚੁੱਪੀ ਹੀ ਨਸੀਬ ਹੋਵੇਗੀ । ਸੱਚ ਮੁੱਚ ਹੀ ਮੇਰਾ ਦੇਸ਼ ਮਹਾਨ ਹੈ ਜਿਸ ਨੂੰ ਇਹ ਹੀ ਨੀ ਪਤਾ ਕਿ ਸਾਡੇ ਦੇਸ਼ ਦੀ ਫੌਜ ਦੇਸ਼ ਦੇ ਕਿਹੜੇ ਕਿਹੜੇ ਖੇਤਰਾਂ ਦੀ ਰੱਖਿਆ ਕਰ ਰਹੀ ਹੈ।


ਇੱਕ ਫੌਜੀ ਨੂੰ ਆਪਣੀ ਡਿਊਟੀ ਦੇ ਦੌਰਾਨ ਬਹੁਤ ਹੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਫਿਰ ਵੀ ਓਹ ਸੱਭ ਨੂੰ ਖਿੜੇ ਮੱਥੇ ਮਿਲਦਾ ਹੈ ,ਕਿਸੇ ਨਾਲ ਵੀ ਵੈਰ ਵਿਰੋਧ ਨੀ ਰੱਖਦਾ।


ਅੰਤ ਵਿੱਚ ਆਪਣੀ ਧੀ ਲਈ ਵਰ ਲੱਭ ਰਹੇ ਉਸ ਪਿਤਾ ਨੂੰ ਮੈਂ ਇੱਕੋ ਗੱਲ ਕਹਾਂਗੀ " ਕਿ ਜਿਹੜਾ ਫੌਜੀ ਦੇਸ਼ ਦੀ ਸੁਰੱਖਿਆ ਕਰ ਸਕਦਾ ਹੈ ਓਹ ਤੁਹਾਡੀ ਧੀ ਦੀ ਵੀ ਰੱਖਿਆ ਕਰ ਸਕਦਾ ਹੈ"


ਜਸਵਿੰਦਰ ਕੌਰ