ਕਵਿਤਾ / ਦੋ ਰੂਹਾਂ / ਮਨੋਜ ਧੀਮਾਨ .
ਹਾਂ, ਮੈਂ ਜਾਣਦਾ ਹਾਂ
ਵੱਸਦੀ ਹੈ, ਇਕ ਰੂਹ
ਇਕ ਪਵਿੱਤਰ ਰੂਹ
ਧੁਰੋਂ ਚੱਲ ਕੇ ਆਈ ਇਕ ਰੂਹ
ਮੇਰੀ ਦੇਹ ਦੇ ਅੰਦਰ
ਮਿਲਦੀਆਂ ਹਨ ਦੋ ਰੂਹਾਂ
ਹਰ ਘੜੀ
ਸਵੇਰ ਹੋਵੇ
ਜਾਂ ਹੋਵੇ ਸ਼ਾਮ
ਮੇਰੀ ਦੇਹ ਦੇ ਅੰਦਰ
ਅਰਜ਼ੋਈ ਇਹੋ ਹੈ ਮੇਰੇ ਮਾਲਕਾਂ
ਕਦੀਂ ਮੇਲ ਕਰਾ ਦੇ
ਮੈਨੂੰ ਵੀ ਉਸ ਰੂਹ ਦੇ
ਦੀਦਾਰ ਕਰਾ ਦੇ
ਵੱਸਦੀ ਹੈ ਚਿਰਾਂ 'ਤੋਂ
ਮੇਰੀ ਰੂਹ ਦੇ ਨਾਲ
ਮੇਰੀ ਦੇਹ ਦੇ ਅੰਦਰ
ਮੇਰੇ ਮਨ ਮੰਦਰ ਦੇ ਅੰਦਰ